‘ ਰੋਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਹਾ ਲੈਣ ਨੌਜਵਾਨ’

02/16/2019 4:22:18 AM

ਰੋਪੜ (ਤ੍ਰਿਪਾਠੀ, ਮਨੋਰੰਜਨ)- ਨਵਾਂਸ਼ਹਿਰ ਵਿਖੇ 20 ਫਰਵਰੀ ਨੂੰ ਆਈ. ਟੀ. ਆਈ. ’ਚ ਲਾਏ ਜਾ ਰਹੇ ਜ਼ਿਲਾ ਪੱਧਰੀ ਰੋਜ਼ਗਾਰ ਮੇਲੇ ’ਚ ਨੌਕਰੀ ਦੇ ਚਾਹਵਾਨ ਨੌਜਵਾਨਾਂ ਦੀ ਇੰਟਰਵਿਊ ਲੈਣ ਹੀਰੋ ਸਾਈਕਲਜ਼, ਇਯੋਰਿਕਾ ਫ਼ੋਰਬੇਜ਼, ਰਿਲਾਇੰਸ ਜੀਓ, ਸਵਿਗੀ, ਕੋਕਾ ਕੋਲਾ ਤੇ ਫ਼ਲਿਪ ਕਾਰਟ ਜਿਹੇ ਵੱਡੇ ਬ੍ਰਾਂਡ ਪੁੱਜ ਰਹੇ ਹਨ, ਜੋ ਕਿ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਗੇ। ਇਹ ਪ੍ਰਗਟਾਵਾ ਡੀ. ਸੀ. ਵਿਨੇ ਬਬਲਾਨੀ ਚੇਅਰਮੈਨ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸ਼ਹੀਦ ਭਗਤ ਸਿੰਘ ਨਗਰ ਨੇ ਅੱਜ ਅਮਰਦੀਪ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਹੁਨਰਮੰਦਾਂ ਲਈ ਰੋਜ਼ਗਾਰ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਰੋਜ਼ਗਾਰ ਪੋਰਟਲ ’ਤੇ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ ਅਤੇ 20 ਫਰਵਰੀ ਦੇ ਇਸ ਰੋਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਹਾ ਲੈਣ। ਇਸ ਮੌਕੇ ਕਰਨਲ ਚੂਹਡ਼ ਸਿੰਘ,ਡਾਇਰੈਕਟਰ ਧਰਮਜੀਤ ਸਿੰਘ, ਪ੍ਰੋ. ਸਰਬਜੀਤ ਸਿੰਘ ਤੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਕੌਂਸਲਰ ਸੁਖਜੀਤ ਸਿੰਘ ਨੇ ਵੀ ਸੰਬੋਧਨ ਕੀਤਾ।