ਕਿਤਾਬੀ ਦੇ ਨਾਲ-ਨਾਲ ਵਿਹਾਰਕ ਗਿਆਨ ਹੋਣਾ ਵੀ ਜ਼ਰੂਰੀ

02/16/2019 4:58:19 AM

ਰੋਪੜ (ਦਲਜੀਤ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਦੇ ਖੇਤੀਬਾਡ਼ੀ ਵਿਭਾਗ ਵਲੋਂ ਫਸਲੀ ਪੋਦਿਆਂ ਦੇ ਰੋਗਾਂ ਦੀ ਰੋਕਥਾਮ ਅਤੇ ਪ੍ਰਬੰਧਨ ਬਾਰੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ’ਚ ਖੇਤੀਬਾਡ਼ੀ ਯੂਨੀਵਰਸਿਟੀ ਪਾਲਮਪੁਰ ਦੇ ਸਾਬਕਾ ਡੀਨ ਡਾ. ਵਾਈ.ਐੱਸ. ਪਾਲ ਵਿਦਿਆਰਥੀਆਂ ਦੇ ਰੂਬਰੂ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਫਸਲੀ ਪੋਦਿਆਂ ਦੇ ਰੋਗਾਂ ਦੀ ਪਛਾਣ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਵਲੋਂ ਖੁਦ ਹੱਥੀ ਪ੍ਰੈਕਟੀਕਲ ਕਾਰਜ ਵੀ ਕੀਤਾ ਗਿਆ। ਪ੍ਰਿੰ. ਡਾ. ਜਸਵੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਵਿਦਿਆਰਥੀ ਭਵਿੱਖ ’ਚ ਆਪਣਾ ਸਵੈ-ਰੁਜ਼ਗਾਰ ਪੈਦਾ ਕਰ ਸਕਣ। ਇਸ ਮੌਕੇ ਪ੍ਰੋ.ਜਗਦੀਸ਼ ਸਿੰਘ, ਡਾ.ਅਵਤਾਰ ਸਿੰਘ, ਡਾ.ਰੇਨੂੰ ਠਾਕੁਰ ਅਤੇ ਡਾ.ਤਲਵਿੰਦਰ ਕੌਰ,ਖੇਤੀਬਾਡ਼ੀ ਵਿਭਾਗ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।