ਜ਼ਿਲਾ ਸਾਂਝ ਕੇਂਦਰ ਵਲੋਂ 75 ਹਜ਼ਾਰ ਤੋਂ ਵੱਧ ਦਿੱਤੀਆਂ ਵੱਖ-ਵੱਖ ਸੇਵਾਵਾਂ

01/12/2019 5:23:36 PM

ਰੋਪੜ (ਤ੍ਰਿਪਾਠੀ,ਮਨੋਰੰਜਨ)- ਐੱਸ.ਐੱਸ.ਪੀ.ਦਫਤਰ ਵਿਖੇ ਜ਼ਿਲੇ ਦੇ ਸਮੂਹ ਸਾਂਝ ਕੇਂਦਰਾਂ ਦੇ ਇੰਚਾਰਜਾਂ ਦੀ ਇਕ ਮੀਟਿੰਗ ਦਾ ਆਯੋਜਨ ਐੱਸ.ਪੀ.(ਐੱਚ) ਕਮ ਜ਼ਿਲਾ ਕਮਿਊਨਿਟੀ ਪੁਲਸ ਅਫਸਰ ਹਰੀਸ਼ ਦਿਆਮਾ ਦੀ ਅਗਵਾਈ ਹੇਠ ਕੀਤਾ ਗਿਆ। ਐੱਸ.ਐੱਸ.ਪੀ.ਦੀਪਕ ਹਿਲੌਰੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਆਯੋਜਿਤ ਬੈਠਕ ਦੌਰਾਨ ਹਰੀਸ਼ ਦਿਆਮਾ ਨੇ 2018 ਦੀ ਕਾਰਗੁਜਾਰੀ ਬਾਰੇ ਵਿਚਾਰ-ਵਟਾਂਦਰਾ ਕਰਦੇ ਹੋਏ ਦੱਸਿਆ ਕਿ ਇਸ ਸਾਲ ਦੌਰਾਨ ਆਮ ਲੋਕਾਂ ਨੂੰ 75 ਹਜ਼ਾਰ ਦੇ ਕਰੀਬ ਵੱਖ-ਵੱਖ ਸੇਵਾਵਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਾਂਝੇ ਕੇਂਦਰ ਮੁਲਾਜ਼ਮਾਂ ਵਲੋਂ 601 ਜਾਗਰੂਕਤਾ ਸੈਮੀਨਾਰ ਲਾਏ ਗਏ ਅਤੇ 470 ਦਰਖਾਸਤਾਂ ਦਾ ਨਿਪਟਾਰਾ ਕੀਤਾ। ਉਨ੍ਹਾਂ ਸਮੂਹ ਕੇਂਦਰਾਂ ਦੇ ਇੰਚਾਰਜਾਂ ਨੂੰ ਭਵਿੱਖ ਵਿਚ ਵੀ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਹੋਰ ਬੇਹਤਰ ਢੰਗ ਨਾਲ ਕਰਨ ਦੀ ਹਿਦਾਇਤ ਦਿੱਤੀ। ਮੀਟਿੰਗ ਦੌਰਾਨ ਸਾਂਝ ਕੇਂਦਰਾਂ ਦੇ ਕੰਮ-ਕਾਜ ਵਿਚ ਆ ਰਹੀਆਂ ਸੱਮਸਿਆਵਾਂ ਤੇ ਸਾਂਝ ਕੇਂਦਰਾਂ ਦੇ ਕੰਮਕਾਜ ਨੂੰ ਹੋਰ ਵਧੀਆ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਾਂਝ ਕੇਂਦਰ ਇੰਚਾਰਜ ਪਵਨ ਕੁਮਾਰ ਬਲਾਚੋਰ, ਹਰਮਿੰਦਰ ਸਿੰਘ,ਕ੍ਰਿਸ਼ਨ ਸਿੰਘ , ਪ੍ਰਹਲਾਦ ਸਿੰਘ , ਮੋਹਣ ਲਾਲ , ਜਗਦੀਸ਼ ਰਾਏ, ਬਲਵਿੰਦਰ ਪਾਲ, ਰਣਜੀਤ ਸਿੰਘ, ਚਮਨ ਲਾਲ , ਸਿਪਾਹੀ ਧਰਮਿੰਦਰ, ਬਲਜੀਤ ਕੁਮਾਰ ਹਾਜ਼ਰ ਸਨ।