8 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ, ਇਕ ਗ੍ਰਿਫਤਾਰ

01/16/2019 3:58:03 PM

ਬਲਾਚੌਰ (ਬ੍ਰਹਮਪੁਰੀ)— ਪੁਲਸ ਥਾਣਾ ਸਦਰ ਬਲਾਚੌਰ ਦੇ ਏ.ਐੱਸ.ਆਈ. ਮਨਜੀਤ ਸਿੰਘ ਜਦੋਂ ਸਮੇਤ ਹਵਾਲਦਾਰ ਜੋਗਿੰਦਰ ਪਾਲ , ਹਵਾਲਦਾਰ ਗੁਰਦੇਵ ਸਿੰਘ, ਹੋਮ ਗਾਰਡ ਜਵਾਨ ਗੁਰਦੇਵ ਸਿੰਘ ਨੂੰ ਨਾਲ ਲੈ ਕੇ ਜਦੋਂ ਮੰਡ ਖੇਤਰ 'ਚ ਭੈੜੇ ਅਨਸਰਾਂ ਦੀ ਚੈਕਿੰਗ ਸਬੰਧੀ ਗਸ਼ਤ ਕਰ ਰਹੇ ਸਨ ਤਾਂ ਦਰਿਆ ਸਤਲੁਜ ਬੰਨ੍ਹ ਬਹੱਦ ਰਕਬਾ ਔਲੀਆਪੁਰ ਦੇ ਸਮਸ਼ਾਨ ਘਾਟ ਲਾਗੇ ਪੁੱਜੇ ਤਾਂ ਪੱਤਣ ਸਾਇਡ ਤੋਂ ਇਕ ਸੈਪਲੈਡਰ ਮੋਟਰ ਸਾਈਕਲ ਨੰਬਰ ਪੀਬੀ 43 -ਡੀ-6202 ਆਉਂਦਾ ਵੇਖਿਆ ਤਾਂ ਇੰਨੀ ਦੇਰ ਨੂੰ ਗਸ਼ਤ ਕਰਦੇ ਹੋਏ ਏ.ਐੱਸ.ਆਈ. ਨਿਰਮਲ ਸਿੰਘ ਵੀ ਸਮੇਤ ਪੁਲਸ ਪਾਰਟੀ ਪਹੁੰਚ ਗਈ । ਉਕਤ ਅਣਪਛਾਤੇ ਵਿਅਕਤੀ ਆਪਣੇ ਆਪ ਨੂੰ ਪੁਲਸ ਘੇਰੇ 'ਚ ਪੈਣ ਕਰਕੇ ਭੱਜਣ ਲੱਗਾ ਤਾਂ ਪੁਲਸ ਨੇ ਉਸ ਨੂੰ ਦਬੋਚ ਲਿਆ । ਜਦੋਂ ਉਸ ਦੇ ਮੋਟਰ ਦੇ ਪਿਛਲੇ ਬੰਨ੍ਹੇ ਪਲਾਸਟਿਕ ਥੈਲੇ ਨੂੰ ਚੈਂਕ ਕੀਤਾ ਤਾਂ ਉਸ 'ਚੋਂ 8 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਹੋਇਆ । ਕਥਿਤ ਦੋਸ਼ੀ ਦਾ ਨਾਂ ਪਤਾ ਪੁੱਛਣ ਤੇ ਨੌਜਵਾਨ ਨੇ ਆਪਣਾ ਨਾਮ ਕੁਲਵਿੰਦਰ ਸਿੰਘ ਉਰਫ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਖਾਨਪੁਰ , ਥਾਣਾ ਮਾਛੀਵਾੜਾ ਜ਼ਿਲਾ ਲੁਧਿਆਣਾ ਦੱਸਿਆ ।

ਕਥਿਤ ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 3 ਧਾਰਾ 15-61-85 ਐੱਨ.ਡੀ.ਪੀ.ਐੱਸ. ਅਧੀਨ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ।

Shyna

This news is Content Editor Shyna