ਹੱਦ ਤੋਂ ਜ਼ਿਆਦਾ ਪਿਆਰ ਵੀ ਬਣਦਾ ਹੈ ਰਿਸ਼ਤਾ ਟੁੱਟਣ ਦੀ ਵਜ੍ਹਾ

05/28/2017 11:30:05 AM

ਨਵੀਂ ਦਿੱਲੀ— ਵਿਆਹ ਦਾ ਰਿਸ਼ਤਾ ਪਿਆਰ ਅਤੇ ਵਿਸ਼ਵਾਸ ''ਤੇ ਹੀ ਖੜਾ ਹੁੰਦਾ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਪਿਆਰ ਵੀ ਰਿਸ਼ਤੇ ਟੁੱਟਣ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਜੋ ਲੋਕ ਆਪਣੇ ਸਾਥੀ ਦੀ ਹਦ ਤੋਂ ਜ਼ਿਆਦਾ ਖਿਆਲ ਕਰਦੇ ਹੋ ਤਾਂ ਉਨ੍ਹਾਂ ''ਚ ਹੀ ਸਭ ਤੋਂ ਜ਼ਿਆਦਾ ਲੜਾਈਆਂ ਹੁੰਦੀਆਂ ਹਨ. ਜਿਸ ਵਜ੍ਹਾ ਨਾਲ ਰਿਸ਼ਤਾ ਟੁੱਟਣ ਦੀ ਕਗਾਰ ਤੇ ਆ ਜਾਂਦਾ ਹੈ। 
1. ਜਲਦਬਾਜੀ
ਵਿਆਹ ਹੋਵੇ ਜਾਂ ਪਿਆਰ ਦਾ ਰਿਸ਼ਤਾ ਹਮੇਸ਼ਾ ਆਪਣੇ ਸਾਥੀ ਨੂੰ ਇੱਕ-ਦੂਸਰੇ ਨੂੰ ਸਮਝਣ ਦਾ ਸਮਾ ਦਿਓ ਪਰ ਕੁਝ ਲੋਕ ਨਵੇਂ ਰਿਸ਼ਤੇ ''ਚ ਆਪਣੇ ਸਾਥੀ ਨਾਲ ਇੰਨ੍ਹਾਂ ਪਿਆਰ ਅਤੇ ਖਿਆਲ ਕਰਦੇ ਹਨ ਅਤੇ ਉਸਤੋਂ ਵੀ ਇਹੀ ਉਮੀਦ ਰੱਖਦੇ ਹਨ। ਇਸ ਲਈ ਜਦੋਂ ਦੂਜੇ ਪਾਸੇ ਤੋਂ ਅਜਿਹਾ ਪਿਆਰ ਨਹੀਂ ਮਿਲਦਾ ਤਾਂ ਰਿਸ਼ਤੇ ''ਚ ਤਕਰਾਰ ਆ ਜਾਂਦੀ ਹੈ।
2.ਜਬਰਦਸਤੀ ਨਾ ਕਰੋ
ਲੜਕਾ ਹੋਵੇ ਜਾਂ ਲੜਕੀ ਅਜਕਲ ਸਾਰੇ ਆਪਣੀ ਆਜਾਦੀ ਨਾਲ ਜਿਉਣਾ ਚਾਹੁੰਦੇ ਹਨ। ਅਜਿਹੇ ''ਚ ਜਦੋਂ ਕੋਈ ਆਪਣੇ ਸਾਥੀ ਨਾਲ ਜਬਰਦਸਤੀ ਪਿਆਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਲੜਾਈ ਹੋ ਜਾਂਦੀ ਹੈ। ਇਸ ਲਈ ਕਦੇ ਵੀ ਸਾਥੀ ਨੂੰ ਜਬਰਦਸਤੀ ਪਿਆਰ ਦਿਖਾਉਣ ਦੀ ਕੋਸ਼ਿਸ਼ ਨਾ ਕਰੋ।
3. ਪਿਆਰ ''ਤੇ ਭਾਰੀ
ਅਕਸਰ ਨਵੇਂ ਰਿਸ਼ਤੇ ''ਚ ਕਿਸੇ ਇੱਕ ਤੋਂ ਵੀ ਕੋਈ ਗਲਤੀ ਹੋ ਜਾਵੇ ਤਾਂ ਦੂਸਰਾ ਸਾਥੀ ਉਸਨੂੰ ਬਰਦਾਸਤ ਨਹੀਂ ਕਰ ਪਾਉਦਾ। ਇਸ ਲਈ ਕਦੀ ਵੀ ਕੋਈ ਅਜਿਹਾ ਕੰਮ ਨਾ ਕਰੋ ਜਿਸ ਕਰਕੇ ਤੁਹਾਨੂੰ ਆਪਣੇ ਸਾਥੀ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ।
4. ਇਕੱਲਾ ਛੱਡਣਾ
ਵਿਆਹ ਦੇ ਕੁਝ ਮਹੀਨਿਆਂ ਤੱਕ ਪਤੀ ਹੋਵੇ ਜਾਂ ਪਤਨੀ ਆਪਣੇ ਸਾਥੀ ਨੂੰ ਜ਼ਿਆਦਾ ਸਮਾਂ ਦੇਣਾ ਚਾਹੁੰਦੇ ਹਨ ਅਤੇ ਹਰ ਸਮੇਂ ਉਹ ਆਪਣੇ ਸਾਥੀ ਦੇ ਨਾਲ ਚਿਪਕੇ ਰਹਿੰਦੇ ਹਨ ਪਰ ਕੋਈ ਬਾਰ ਅਜਿਹਾ ਕਰਨ ਨਾਲ ਸਾਥੀ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ ਅਤੇ ਲੜਾਈ-ਝਗੜੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਰਿਸ਼ਤੇ ਨੂੰ ਮਜ਼ਬੂਤ ਬਣਾਈ ਰੱਖਣ ਲਈ ਸਾਥੀ ਨੂੰ ਕੁਝ ਦੇਰ ਲਈ ਇਕੱਲਾ ਛੱਡ ਦਿਓ।
5. ਆਜਾਦੀ ਨਾ ਖੋਵੋ
ਜ਼ਿਆਦਾ ਪਿਆਰ ਦਿਖਾਉਣ ਨਾਲ ਸਾਥੀ ਕਈ ਬਾਰ ਰਿਸ਼ਤੇ ''ਚ ਬੰਨਿਆ ਹੋਇਆ ਮਹਿਸੂਸ ਕਰਣ ਲੱਗਦਾ ਹੈ ਪਰ ਸਾਥੀ ਨੂੰ ਕਿਤੇ ਬੁਰਾ ਨਾ ਲੱਗ ਜਾਵੇ ਇਸ ਲਈ ਉਹ ਮਜ਼ਬੂਰੀ ਨਾਲ ਉਸਦੇ ਨਾਲ ਰਹਿੰਦਾ ਹੈ। ਇਸ ਲਈ ਰਿਸ਼ਤਾ ਕਿਤੇ ਹਮੇਸ਼ਾ ਲਈ ਖਰਾਬ ਨਾ ਹੋ ਜਾਵੇ ਇਸ ਲਈ ਸਾਥੀ ਦੀ ਆਜਾਦੀ ਕਦੀ ਨਾ ਖੋਵੋ।