ਅੰਗਰੇਜ਼ੀ ਬੋਲਣ ਵਾਲੀਆਂ ਲੜਕੀਆਂ ਤੋਂ ਦੂਰ ਰਹਿੰਦੇ ਹਨ ਕਈ ਲੜਕੇ

02/12/2017 2:30:37 PM

ਨਵੀਂ ਦਿੱਲੀ— ਮਾਡਰਨ ਸਮੇਂ ''ਚ ਲੋਕ ਇੰਨੇ ਅਡਵਾਂਸ ਹੋ ਗਏ ਹਨ ਕਿ ਪਿੰਡਾਂ ਤੋਂ ਲੈ ਕੇ ਸ਼ਹਿਰਾ ਤਕ, ਹਰ ਵਿਅਕਤੀ ਅੰਗਰੇਜ਼ੀ ਬੋਲਣਾ ਪਸੰਦ ਕਰਦਾ ਹੈ। ਇਹ ਲੋਕਾਂ ਦੀ ਜ਼ਰੂਰਤ ਦੇ ਨਾਲ-ਨਾਲ ਟ੍ਰੈਂਡ ਵੀ ਬਣ ਚੁੱਕੀ ਹੈ। ਅਕਸਰ ਜਦੋਂ ਕੋਈ ਵਿਅਕਤੀ ਚਾਰ ਲੋਕਾਂ ਦੇ ਕੋਲ ਬੈਠ ਕੇ ਗੱਲ ਕਰਦਾ ਹੈ ਤਾਂ ਮਜ਼ਬੂਰ ਹੋ ਕੇ ਅੰਗਰੇਜ਼ੀ ''ਚ ਗੱਲ ਕਰਨੀ ਪੈਂਦੀ ਹੈ। ਇੰਨਾ ਹੀ ਨਹੀਂ ਅੱਜਕਲ ਜੋੜੇ ਵੀ ਆਪਸ ''ਚ ਗੱਲ ਬਾਤ ਕਰਨ ਦੇ ਲਈ ਇਸੇ ਭਾਸ਼ਾ ਦੀ ਇਸਤੇਮਾਲ ਕਰਨ ਲੱਗ ਪਏ ਹਨ ਪਰ ਉਥੇ ਹੀ ਕੁਝ ਲੜਕੇ ਅਜਿਹੇ ਹੁੰਦੇ ਹਨ, ਜੋ ਅੰਗਰੇਜ਼ੀ ਬੋਲਣ ਵਾਲੀਆਂ ਲੜਕੀਆਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਕੀ ਤੁਸੀਂ ਇਹ ਜਾਣਦੇ ਹੋ, ਜੇਕਰ ਨਹੀਂ ਤਾਂ ਆਓ ਜਾਣਦੇ ਹਾਂ ਇਸ ਤਰ੍ਹਾਂ ਕਿਉਂ ਕਰਦੇ ਹਨ ਲੜਕੇ।
ਸਾਡੇ ਦੇਸ਼ ਦੇ ਲੋਕਾਂ ਨੇ ਚਾਹੇ ਹੀ ਪੱਛਮੀ ਸੱਭਿਅਤਾ ਅਪਨਾ ਲਈ ਪਰ ਭਾਰਤੀ ਲੋਕਾਂ ਦੀ ਸੋਚ ਅੱਜ ਵੀ ਉਹੀ ਹੈ ਜੋ ਪਹਿਲਾਂ ਸੀ ਅੱਜ ਤੋਂ ਲੱਗਭਗ 20 ਸਾਲ ਪਹਿਲਾਂ ਸੀ। ਮਰਦਾਂ ਦੀ ਸੋਚ ''ਤੇ ਹੋਏ ਅਧਿਐਨ ''ਚ ਦੱਸਿਆ ਗਿਆ ਹੈ ਕਿ ਮਰਦ ਅੱਜ ਵੀ ਘਰੇਲੂ ਲੜਕੀਆਂ ਪਸੰਦ ਕਰਦੇ ਹਨ।
ਲੜਕਿਆਂ ਦੇ ਮੰਨਣਾ ਹੈ ਕਿ ਅੰਗਰੇਜ਼ੀ ਬੋਲਣ ਵਾਲੀਆਂ ਲੜਕੀਆਂ ਆਤਮਨਿਰਭਰ ਤਾਂ ਹੁੰਦੀਆਂ ਹਨ ਪਰ ਖੁਦ ਨੂੰ ਕਿਸੇ ਨਾਲੋ ਘੱਟ ਨਹੀਂ ਸਮਝਦੀਆਂ ਹਨ। ਉਹ ਆਪਣੇ ਪਤੀ ਅਤੇ ਪਰਿਵਾਰ ਵਾਲਿਆਂ ਨਾਲੋ ਉੱਪਰ ਉੱਠਕੇ ਰਹਿਣਾ ਚਾਹੁੰਦੀਆਂ ਹਨ। ਇਸੇ ਵਜ੍ਹਾਂ ਨਾਲ ਘਰ ''ਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਝਗੜੇ ਹੋਣ ਲੱਗਦੇ ਹਨ। ਅਧਿਐਨ ''ਚ ਇਸ ਗੱਲ ਦਾ ਵੀ ਪਤਾ ਲੱਗਦਾ ਹੈ ਕਿ ਉਨ੍ਹਾਂ ਲੜਕਿਆਂ ਨੂੰ ਅੰਗਰੇਜ਼ੀ ਬੋਲਣ ਵਾਲੀਆਂ ਲੜਕੀਆਂ ਪਸੰਦ  ਆਉਦੀਆਂ ਹਨ ਜੋਂ ਖੁਦ ਅੰਗਰੇਜ਼ੀ ''ਚ ਗੱਲ ਕਰਦੇ ਹਨ।