ਹੁਣ ਉੱਡ ਕੇ ਤੁਹਾਡੇ ਘਰ ਤੱਕ ਪਹੁੰਚੇਗਾ Zomato ਦਾ ''''Delivery Boy''''

12/09/2018 8:29:29 PM

ਜਲੰਧਰ—ਅੱਜ ਦੇ ਸਮੇਂ 'ਚ ਸਾਨੂੰ ਹਰ ਚੀਜ਼ ਘਰ ਬੈਠੇ ਹੀ ਮਿਲ ਜਾਂਦੀਆਂ ਹਨ। ਫਿਰ ਚਾਹੇ ਉਹ ਸ਼ਾਪਿੰਗ ਹੋਵੇ ਜਾ ਖਾਣਾ। ਭਾਰਤ 'ਚ ਕਈ ਅਜਿਹੀਆਂ ਐਪਸ ਹਨ ਜੋ ਸਾਨੂੰ ਕੁਝ ਹੀ ਸਮੇਂ 'ਚ ਬੈਸਟ ਖਾਣਾ ਡਿਲਿਵਰ ਕਰਵਾਉਂਦੇ ਹਨ। ਉਨ੍ਹਾਂ 'ਚੋਂ ਇਕ ਕਾਫੀ ਮਸ਼ਹੂਰ ਹੈ ਜਿਸ ਨੂੰ Zomato  ਦੇ ਨਾਂ ਤੋਂ ਜਾਣਿਆ ਜਾਂਦਾ ਹੈ। Zomato ਨੇ ਹਾਲ ਹੀ 'ਚ ਇਕ ਸ਼ਾਨਦਾਰ ਤਰੀਕੇ ਨੂੰ ਅਜਮਾਇਆ ਹੈ। ਜੋ ਸੁਣਨ 'ਚ ਕਾਫੀ ਦਿਲਚਸਪ ਲਗ ਰਿਹਾ ਹੈ। ਦੱਸ ਦਈਏ ਕਿ Zomato ਨੇ ਲਖਨਊ ਬੈਸਟ ਸਟਾਰਟਅਪ TeahEagle ਇਨੋਵੇਸ਼ਨ ਦਾ ਮਿਸ਼ਰਣ ਕੀਤਾ ਹੈ। ਕੰਪਨੀ ਦੁਆਰਾ ਇਹ ਮਿਸ਼ਰਣ ਬੁੱਧਵਾਰ ਨੂੰ ਕੀਤਾ ਗਿਆ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ TeahEagle ਡਰੋਨ ਤਕਨੋਲਾਜੀ 'ਤੇ ਕੰਮ ਕਰਨ ਵਾਲਾ ਸਟਾਰਟਅਪ ਹੈ।

ਕੀ ਹੋਵੇਗਾ ਖਾਸ
ਇਸ ਮਿਸ਼ਰਣ ਤੋਂ ਬਾਅਦ Zomato ਘਰ-ਘਰ 'ਚ ਡਰੋਨ ਬੇਸਡ ਫੂਡ ਡਿਲਿਵਰੀ ਕਰ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਹਾਈਬ੍ਰਿਡ ਮਲਟੀ-ਰੋਟੋਰ ਡਰੋਨਸ ਦਾ ਇਕ ਹਬ-ਟੂ-ਹਬ ਡਿਲਿਵਰੀ ਨੈੱਟਵਰਕ ਬਣਾ ਰਹੀ ਹੈ। ਜਿਸ ਨਾਲ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ Zomato ਫੂਡ ਐਪ ਆਪਣੇ ਯੂਜ਼ਰਸ ਦੇ ਘਰ 'ਤੇ ਡਰੋਨ ਰਾਹੀਂ ਖਾਣੇ ਦੀ ਡਿਲਿਵਰੀ ਕਰ ਸਕਦਾ ਹੈ। ਹਾਲਾਂਕਿ ਇਸ ਗੱਲ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਸ ਡੀਲ ਨੂੰ ਕਿੰਨੇ ਰੁਪਏ 'ਚ ਤੈਅ ਕੀਤਾ ਗਿਆ ਹੈ। ਦੱਸ ਦਈਏ ਕਿ TeahEagle ਨੂੰ ਸਾਲ 2015 'ਚ ਤਿਆਰ ਕੀਤਾ ਗਿਆ ਸੀ।

ਇਸ ਸਟਾਰਟਅਪ ਦੀ ਸਥਾਪਨਾ ਵਿਰਕਮ ਸਿੰਘ ਮੀਨੇ ਨੇ ਕੀਤੀ ਹੈ। ਉਦੋਂ ਤੋਂ TeahEagle ਸਟਾਰਟਅਪ ਅਨਨੇਮਡ ਹਵਾਈ ਵਾਹਨ ਨੂੰ ਬਣਾ ਰਿਹਾ ਹੈ। ਇਸ ਤੋਂ ਇਲਾਵਾ ਇਹ ਸਟਾਰਟਅਪ 5 ਕਿਲੋ ਤੱਕ ਦੇ ਵਜ਼ਨ ਚੁੱਕਣ ਵਾਲੇ ਡਰੋਨ ਨੂੰ ਵੀ ਬਣਾਉਂਦਾ ਹੈ। ਹੁਣ ਦੇਖਣਾ ਇਹ ਹੈ ਕਿ Zomato ਇਸ ਮਿਸ਼ਰਣ ਦੇ ਚੱਲਦੇ ਕਿਹੜੇ ਡਰੋਨ ਦੇ ਸਹਾਰੇ ਫੂਡ ਡਿਲਿਵਰ ਕਰਦਾ ਹੈ। Zomato ਦੇ ਫਾਊਂਡਰ ਐਂਡ ਚੀਫ ਐਗਜੀਕਿਊਟੀਵ ਆਫਿਸਰ ਦੀਪੇਂਦਰ ਗੋਇਲ ਦਾ ਕਹਿਣਾ ਹੈ ਕਿ ਅਜੇ ਅਸੀਂ ਫਸਟ ਸਟੇਜ 'ਤੇ ਹਾਂ। Zomato ਇਸ ਵੇਲੇ ਭਾਰਤ 'ਚ ਹਰ ਮਹੀਨੇ 2.2 ਕਰੋੜ ਆਰਡਰ ਦੀ ਡਿਲਿਵਰੀ ਕਰਦਾ ਹੈ। ਇਸ ਨਵੇਂ ਤਰੀਕੇ ਨਾਲ ਕੰਪਨੀ ਆਪਣੇ ਨੰਬਰਾਂ 'ਚ ਵਿਸਤਾਰ ਕਰ ਸਕੇਗੀ।