ਨਕਾਬਪੋਸ਼ ਲੁਟੇਰਿਆਂ ਨੇ ਆੜਤ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਲੁੱਟੇ 20 ਹਜ਼ਾਰ

07/26/2019 4:57:34 PM

ਜ਼ੀਰਾ (ਸਤੀਸ਼) - ਥਾਣਾ ਸਿਟੀ ਜ਼ੀਰਾ ਤੋਂ ਕੁਝ ਦੂਰ ਸਥਿਤ ਇਕ ਬਾਜ਼ਾਰ 'ਚ ਆੜਤ ਦੀ ਦੁਕਾਨ ਤੋਂ 2 ਨਕਾਬਪੋਸ਼ ਲੁਟੇਰਿਆਂ ਵਲੋਂ 20 ਹਜ਼ਾਰ ਰੁਪਏ ਲੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਆੜਤ ਦੀ ਦੁਕਾਨ ਦੇ ਮਾਲਕ ਗੁਰਦਿੱਤਾ ਮੱਲ ਤਾਰਾ ਚੰਦ ਨੇ ਕਿਹਾ ਕਿ ਦੁਪਹਿਰ ਕਰੀਬ 2 ਕੁ ਵਜੇ 2 ਨਕਾਪੋਸ਼ ਲੁਟੇਰੇ ਉਨ੍ਹਾਂ ਦੀ ਦੁਕਾਨ ਦੇ ਅੰਦਰ ਦਾਖਲ ਹੋ ਗਏ ਅਤੇ ਬਜ਼ੁਰਗ ਨੂੰ ਦੁਕਾਨ 'ਚ ਇਕੱਲਾ ਬੈਠਾ ਦੇਖ ਕੇ ਗੱਲੇ 'ਚ ਪਏ 20 ਹਜ਼ਾਰ ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਗਏ। 

ਦੱਸ ਦੇਈਏ ਕਿ 8-10 ਦਿਨ ਪਹਿਲਾ ਦਾਣਾ ਮੰਡੀ ਜ਼ੀਰਾ ਵਿਖੇ 3 ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆ ਵਲੋਂ ਲੁੱਟ-ਖੋਹ ਕਰਨ ਦੀ ਨੀਯਤ ਨਾਲ ਆੜਤੀਏ ਨੂੰ ਬੇਸ-ਬਾਲ ਨਾਲ ਕੁੱਟ ਕੇ ਜ਼ਖਮੀ ਕਰ ਦਿੱਤਾ ਗਿਆ ਸੀ ਜਦਕਿ ਅੜਤੀਏ ਵਲੋਂ ਵਿਰੋਧ ਕਰਨ 'ਤੇ ਉਸ ਨੇ ਆਪਣੇ ਪੈਸੇ ਲੁੱਟਣ ਤੋਂ ਲਏ ਸਨ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਅਜੇ ਤੱਕ ਲੁਟੇਰਿਆ ਦਾ ਪਤਾ ਨਹੀਂ ਲੱਗਾ ਸਕੀ।

rajwinder kaur

This news is Content Editor rajwinder kaur