ਭੋਗਪੁਰ ਵਿਖੇ ਸ਼ਾਂਤਮਈ ਪੋਲਿੰਗ, ਲੋਕਾਂ ''ਚ ਦਿੱਸਿਆ ਭਾਰੀ ਉਤਸ਼ਾਹ

09/19/2018 1:06:24 PM

ਭੋਗਪੁਰ (ਰਾਣਾ ਭੋਗਪੁਰੀਆ)— ਪੰਜਾਬ 'ਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਦੌਰਾਨ ਸਬੰਧੀ ਹੋ ਰਹੀ ਵੋਟਿੰਗ ਦੌਰਾਨ ਬਲਾਕ ਭੋਗਪੁਰ 'ਚ ਸ਼ਾਂਤਮਈ ਪੋਲਿੰਗ ਹੋ ਰਹੀ ਹੈ। ਸਵੇਰੇ 11.30 ਵਜੇ ਤੱਕ ਬਲਾਕ ਭੋਗਪੁਰ 'ਚ 28 ਫੀਸਦੀ ਪੋਲਿੰਗ ਹੋ ਚੁੱਕੀ ਹੈ। ਇਸ ਪੋਲਿੰਗ ਦੌਰਾਨ ਨੌਜਵਾਨਾਂ ਅਤੇ ਔਰਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

'ਜਗ ਬਾਣੀ' ਵੱਲੋਂ ਵੱਖ-ਵੱਖ ਪਿੰਡਾਂ 'ਚ ਹੋ ਰਹੀ ਪੋਲਿੰਗ 'ਚ ਸਰਵੇਖਣ ਕੀਤਾ ਗਿਆ। ਪੁਲਸ ਪ੍ਰਸ਼ਾਸਨ ਵੱਲੋਂ ਸ਼ਾਂਤਮਈ ਚੋਣਾਂ ਲਈ ਪਿੰਡਾਂ 'ਚ ਭਾਰੀ ਗਿਣਤੀ 'ਚ ਪੁਲਸ ਫੋਰਸ ਮੁਸਤੈਦ ਕੀਤੀ ਗਈ ਹੈ। ਬਿਨਪਾਲਕੇ, ਜੰਡੀਰ ਮਾਧੋਪੁਰ ਆਦਿ ਪਿੰਡਾਂ 'ਚ ਦੌਰੇ ਦੌਰਾਨ ਦੇਖਿਆ ਗਿਆ ਕਿ ਪੋਲਿੰਗ ਦੌਰਾਨ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ।