ਹੁਸ਼ਿਆਰਪੁਰ: ਵਿਧਾਇਕ ਸੰਗਤ ਸਿੰਘ ਗਿਲਜ਼ੀਆਂ ਨੇ ਪਤਨੀ ਸਮੇਤ ਪਾਈ ਵੋਟ

09/19/2018 11:50:39 AM

ਹੁਸ਼ਿਆਰਪੁਰ (ਅਮਰੀਕ)— ਪੰਜਾਬ ਭਰ 'ਚ ਜਿੱਥੇ ਅੱਜ ਬਲਾਕ ਸਮਤੀ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀ ਜਨਤਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੀ ਹੈ, ਉਥੇ ਹੀ ਹੁਸ਼ਿਆਰਪੁਰ ਦੇ ਟਾਂਡਾ 'ਚ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ ਨੇ ਆਪਣੀ ਪਤਨੀ ਜਸਵੰਤ ਕੌਰ ਦੇ ਨਾਲ ਆਪਣੇ ਪਿੰਡ ਗਿਲਜ਼ੀਆਂ 'ਚ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਥੇ ਹੀ ਦੂਜੇ ਪਾਸੇ ਸੇਵਾ ਅਧਿਕਾਰ ਕਮਿਸ਼ਨ ਦੇ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ ਵੱਲੋਂ ਵੀ ਵੋਟ ਪਾਈ ਗਈ। ਹੁਸ਼ਿਆਰਪੁਰ 'ਚ ਜ਼ਿਲਾ ਪ੍ਰੀਸ਼ਦ ਦੇ 25 ਜ਼ੋਨਾਂ ਅਤੇ 10 ਬਲਾਕ ਸਮਿਤੀਆਂ ਦੇ 208 ਜ਼ੋਨਾਂ ਦੀਆਂ ਚੋਣਾਂ ਲਈ ਸਵੇਰੇ 8 ਵਜੇ ਤੋਂ ਵੋਟਿੰਗ ਦਾ ਕੰਮ ਜਾਰੀ ਹੈ, ਜੋਕਿ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਬੂਥ ਨੰਬਰ-58, 59, 60 ਸਤੌਰ ਪਿੰਡ 'ਚ ਵੋਟਾਂ ਪਾਉਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। 

ਜ਼ਿਕਰਯੋਗ ਹੈ ਕਿ ਅੱਜ ਪੰਜਾਬ 'ਚ 22 ਜ਼ਿਲਾ ਪ੍ਰੀਸ਼ਦ ਅਤੇ 150 ਪੰਚਾਇਤੀ ਸਮਤੀਆਂ ਲਈ ਵੋਟਾਂ ਪੈ ਰਹੀਆਂ ਹਨ। ਦੱਸ ਦੇਈਏ ਕਿ ਸੂਬੇ ਭਰ 'ਚ 22 ਜ਼ਿਲਾ ਪਰਿਸ਼ਦਾਂ ਲਈ 354 ਅਤੇ 150 ਪੰਚਾਇਤ ਸਮਿਤੀਆਂ ਲਈ 2900 ਮੈਂਬਰ ਚੁਣੇ ਜਾਂਣੇ ਹਨ। ਇਨ੍ਹਾਂ ਚੋਣਾਂ ਦੀ ਪੋਲਿੰਗ ਪ੍ਰਕਿਰਿਆ ਬੈਲਟ ਪੇਪਰਾਂ ਰਾਹੀਂ ਹੋਵੇਗੀ, ਜਿਸ ਦਾ ਨਤੀਜਾ 22 ਸਤੰਬਰ ਨੂੰ ਐਲਾਨਿਆ ਜਾਵੇਗਾ। ਇਸ ਦੌਰਾਨ ਡੇਢ ਕਰੋੜ ਤੋਂ ਜ਼ਿਆਦਾ ਵੋਟਰ ਆਪਣੇ ਵੱਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਚੋਣਾਂ ਸਬੰਧੀ ਪੂਰੇ ਸੂਬੇ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।