ਈਜ਼ੀ. ਡੇਅ ਸਟੋਰ ''ਤੇ ਲੱਗੇ ਖਰਾਬ ਦੁੱਧ ਵੇਚਣ ਦੇ ਦੋਸ਼

04/27/2019 11:51:30 AM

ਜ਼ੀਰਾ (ਸਤੀਸ਼) : ਜ਼ੀਰਾ ਦੇ ਕੋਟ ਈਸੇ ਖਾਂ ਰੋਡ 'ਤੇ ਬਣੇ ਈਜ਼ੀ. ਡੇ ਸੈਂਟਰ 'ਤੇ ਗ੍ਰਾਹਕ ਨੂੰ ਖਰਾਬ ਦੁੱਧ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਸੁਖਚੈਨ ਸਿੰਘ ਵਾਸੀ ਪਿੰਡ ਸੁੱਖੇਵਾਲਾ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਈਜ਼ੀ. ਡੇ. ਤੋਂ 4 ਪੈਕਟ ਦੁੱਧ ਦੇ ਲੈ ਕੇ ਗਿਆ ਸੀ ਅਤੇ ਜਦੋਂ ਘਰ ਜਾ ਕੇ ਉਸ ਨੇ ਇਕ ਪੈਕਟ ਖੋਲ੍ਹ ਕੇ ਅਪਣੇ ਬੱਚਿਆਂ ਨੂੰ ਦੁੱਧ ਦੇਣ ਲੱਗਾ ਤਾਂ ਪਤਾ ਲੱਗਾ ਕਿ ਇਹ ਦੁੱਧ ਖਰਾਬ ਹੈ। ਇਸ ਉਪਰੰਤ ਜਦ ਉਹ ਇਹ ਦੁੱਧ ਵਾਪਸ ਕਰਨ ਆਇਆ ਤਾਂ ਉਥੇ ਮੌਜੂਦ ਟੀਮ ਲੀਡਰ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ । ਉਸ ਨੇ ਦੱਸਿਆ ਕਿ ਈਜ਼ੀ. ਡੇ ਵਲੋਂ ਆਮ ਲੋਕਾਂ ਦਾ ਮੈਂਬਰਸ਼ਿਪ ਕਾਰਡ ਬਣਾਕੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਇਸ ਸਬੰਧੀ ਈਜ਼ੀ. ਡੇ ਦੇ ਟੀਮ ਲੀਡਰ ਸੁਰਜੀਤ ਨੇ ਅਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸ ਨੇ ਗ੍ਰਾਹਕ ਦਾ ਦੁੱਧ ਬਦਲਣ ਤੋਂ ਇਨਕਾਰ ਨਹੀਂ ਕੀਤਾ।

Baljeet Kaur

This news is Content Editor Baljeet Kaur