ਨੌਜਵਾਨਾਂ ’ਤੇ ਜ਼ਿਆਦਾ ਪ੍ਰਭਾਵ ਵਿਖਾ ਰਿਹੈ ਕੋਰੋਨਾ, ਐਤਵਾਰ ਨੂੰ 4 ਤੋਂ 40 ਸਾਲ ਦੇ 81 ਮਰੀਜ਼ ਹੋਏ ਪਾਜ਼ੇਟਿਵ

05/31/2021 12:10:16 PM

ਅੰਮ੍ਰਿਤਸਰ (ਦਲਜੀਤ) - ਕੋਰੋਨਾ ਵਾਇਰਸ ਨੌਜਵਾਨਾਂ ’ਤੇ ਆਪਣਾ ਜ਼ਿਆਦਾ ਪ੍ਰਭਾਵ ਵਿਖਾ ਰਿਹਾ ਹੈ। ਐਤਵਾਰ ਨੂੰ ਜ਼ਿਲ੍ਹੇ ’ਚ ਆਏ 152 ਪਾਜ਼ੇਟਿਵ ਕੇਸ ’ਚੋਂ 4 ਤੋਂ 40 ਸਾਲ ਦੇ 81 ਮਰੀਜ਼ ਪ੍ਰਭਾਵਿਤ ਹੋਏ ਹਨ। ਚਿੰਤਾਜਨਕ ਗੱਲ ਹੈ ਕਿ 19 ਲੋਕਾਂ ਦੀ ਕੋਰੋਨਾ ਨੇ ਜਾਨ ਲੈ ਲਈ। ਇਸ ਤੋਂ ਪਹਿਲਾਂ 18 ਮਾਰਚ ਨੂੰ ਜ਼ਿਲ੍ਹੇ ’ਚ 110 ਇਨਫੈਕਟਿਡ ਮਿਲੇ ਸਨ। ਉਥੇ ਹੀ ਉਸ ਦਿਨ ਮੌਤ ਕੋਈ ਨਹੀਂ ਸੀ। ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਪਹਿਲਾਂ ਜ਼ਿਆਦਾ ਉਮਰ ਵਾਲੇ ਅਤੇ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਬੀਮਾਰੀਆਂ ਤੋਂ ਪੀੜਤ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਰਿਹਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਇਹ ਨੌਜਵਾਨਾਂ ਨੂੰ ਵੀ ਆਪਣੀ ਲਪੇਟ ’ਚ ਲੈ ਰਿਹਾ ਹੈ। ਰਾਹਤ ਵਾਲੀ ਗੱਲ ਹੈ ਕੋਰੋਨਾ ਦੀ ਪਾਜ਼ੇਟਿਵਿਟੀ ਰੇਟ ਹੁਣ ਘੱਟ ਹੋ ਰਿਹਾ ਹੈ ਪਰ ਮਰੀਜ਼ਾਂ ਦੀ ਮੌਤ ਦਰ ਵਧੀ ਹੈ। ਉਥੇ ਹੀ ਦੂਜੇ ਪਾਸੇ ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਵਧੀ ਹੈ।

ਪੜ੍ਹੋ ਇਹ ਵੀ ਖਬਰ - Breaking: ਤਰਨਤਾਰਨ ’ਚ ਗੈਂਗਵਾਰ, 2 ਨੌਜਵਾਨਾਂ ਨੂੰ ਗੋਲੀਆਂ ਨਾਲ ਭੁਨ੍ਹਿਆ, ਇਕ ਹੋਰ ਦੀ ਹਾਲਤ ਗੰਭੀਰ (ਤਸਵੀਰਾਂ)

ਐਤਵਾਰ ਨੂੰ ਕਮਿਊਨਿਟੀ ਤੋਂ ਮਿਲੇ-86
ਐਤਵਾਰ ਨੂੰ ਕੰਟੈਕਟ ਤੋਂ ਮਿਲੇ-66
ਐਤਵਾਰ ਨੂੰ ਤੰਦਰੁਸਤ ਹੋਏ-300
ਐਕਟਿਵ ਕੇਸ-3294
ਹੁਣ ਤੱਕ ਮੌਤਾਂ-1450

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਇਨ੍ਹਾਂ ਇਲਾਕਿਆਂ ਨਾਲ ਸਬੰਧਿਤ ਲੋਕਾਂ ਦੀ ਹੋਈ ਮੌਤ

ਬਟਾਲਾ ਰੋਡ ਵਾਸੀ 58 ਸਾਲਾ ਜਨਾਨੀ-ਜੀ. ਐੱਨ. ਡੀ. ਐੱਚ.
ਗਰੀਨ ਐਵੀਨਿਊ ਵਾਸੀ 74 ਸਾਲਾ ਜਨਾਨੀ-ਉੱਪਲ ਹਸਪਤਾਲ
ਬਸੰਤ ਐਵੀਨਿਊ ਵਾਸੀ 42 ਸਾਲਾ ਵਿਅਕਤੀ-ਅਮਨਦੀਪ ਮੈਡੀਸਿਟੀ
ਸੁਦਰਸ਼ਨ ਨਗਰ ਵਾਸੀ 74 ਸਾਲਾ ਬਜ਼ੁਰਗ-ਈ. ਐੱਮ. ਸੀ. ਹਸਪਤਾਲ
ਪਿੰਡ ਧਾਰੜ ਵਾਸੀ 61 ਸਾਲਾ ਵਿਅਕਤੀ-ਫਲੋਰਮ ਹਸਪਤਾਲ
ਬਾਬਾ ਬਕਾਲਾ ਵਾਸੀ 52 ਸਾਲਾ ਜਨਾਨੀ-ਜੀ. ਐੱਨ. ਡੀ. ਐੱਚ.
ਛੇਹਰਟਾ ਵਾਸੀ 88 ਸਾਲਾ ਬਜ਼ੁਰਗ-ਜੀ. ਐੱਨ. ਡੀ. ਐੱਚ.
ਪਿੰਡ ਕੋਹਾਲੀ ਵਾਸੀ 65 ਸਾਲਾ ਬਜ਼ੁਰਗ-ਓਹਰੀ ਹਸਪਤਾਲ
ਪਿੰਡ ਦੋਲੋਨੰਗਲ ਵਾਸੀ 65 ਸਾਲਾ ਬਜ਼ੁਰਗ-ਜੀ. ਐੱਨ. ਡੀ. ਐੱਚ.

ਪੜ੍ਹੋ ਇਹ ਵੀ ਖਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)

ਰਾਜਾਸਾਂਸੀ ਵਾਸੀ 72 ਸਾਲਾ ਜਨਾਨੀ-ਜੀ. ਐੱਨ. ਡੀ. ਐੱਚ.
ਰਾਮਨਗਰ ਵਾਸੀ 68 ਸਾਲਾ ਵਿਅਕਤੀ-ਜੀ. ਐੱਨ. ਡੀ. ਐੱਚ.
ਨਿਊ ਅੰਮ੍ਰਿਤਸਰ ਵਾਸੀ 60 ਸਾਲਾ ਜਨਾਨੀ-ਜੀ. ਐੱਨ. ਡੀ. ਐੱਚ.
ਰੇਲਵੇ ਕਾਲੋਨੀ ਵਾਸੀ 57 ਸਾਲਾ ਵਿਅਕਤੀ-ਜੀ. ਐੱਨ. ਡੀ. ਐੱਚ.
ਪਿੰਡ ਸੁਲਤਾਨਵਿੰਡ ਵਾਸੀ 50 ਸਾਲਾ ਵਿਅਕਤੀ-ਜੀ. ਐੱਨ. ਡੀ. ਐੱਚ.
ਚੌਕ ਲਕਸ਼ਮਣਸਰ ਵਾਸੀ 50 ਸਾਲਾ ਵਿਅਕਤੀ-ਅਮਨਦੀਪ ਮੈਡੀਸਿਟੀ
ਦਸ਼ਮੇਸ਼ ਨਗਰ ਵਾਸੀ 75 ਸਾਲਾ ਬਜ਼ੁਰਗ-ਜਨਤਾ ਹਸਪਤਾਲ
ਟਿੱਕਾ ਨਗਰ ਵਾਸੀ 71 ਸਾਲਾ ਜਨਾਨੀ-ਨਈਅਰ ਹਸਪਤਾਲ
ਮੋਹਣੀ ਪਾਰਕ ਵਾਸੀ 70 ਸਾਲਾ ਵਿਅਕਤੀ-ਡੀ. ਐੱਮ. ਸੀ. ਲੁਧਿਆਣਾ
ਪਿੰਡ ਗੱਗੋਮਾਹਲ ਵਾਸੀ 50 ਸਾਲਾ ਵਿਅਕਤੀ-ਅਰੋੜਾ ਹਸਪਤਾਲ

ਪੜ੍ਹੋ ਇਹ ਵੀ ਖਬਰ - ਇਸ਼ਕ ’ਚ ਅੰਨ੍ਹੀ ਮਾਂ ਨੇ ਪ੍ਰੇਮੀ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਜਵਾਨ ਪੁੱਤਰ, ਲਾਸ਼ ਸਾੜ ਕੇ ਡਰੇਨ ’ਚ ਸੁੱਟੀ

rajwinder kaur

This news is Content Editor rajwinder kaur