ਆਟੋ ''ਚ ਬੈਠਣ ਵਾਲੇ ਨੌਜਵਾਨ ਨੇ ਪੁਲਸ ਨੂੰ ਪਾਈਆਂ ਭਾਜੜਾਂ

06/27/2019 12:12:07 PM

ਚੰਡੀਗੜ੍ਹ (ਸੁਸ਼ੀਲ) : ਇੱਥੇ ਆਟੋ 'ਚ ਬੈਠਣ ਵਾਲੇ ਇਕ ਨੌਜਵਾਨ ਨੇ ਪੁਲਸ ਨੂੰ ਕਾਲ ਕਰਕੇ ਭਾਜੜਾਂ ਪਾ ਦਿੱਤੀਆਂ ਕਿ ਆਟੋ ਵਾਲਾ ਉਸ ਕੋਲੋਂ 5000 ਰੁਪਏ ਖੋਹ ਕੇ ਲੈ ਗਿਆ ਹੈ ਪਰ ਬਾਅਦ 'ਚ ਪਤਾ ਲੱਗਿਆ ਕਿ ਆਟੋ ਚਾਲਕ ਨੇ 250 ਦੀ ਥਾਂ 300 ਰੁਪਏ ਕਿਰਾਆਿ ਉਕਤ ਨੌਜਵਾਨ ਤੋਂ ਲਿਆ ਸੀ ਤੇ ਫਿਰ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਆਟੋ ਚਾਲਕ ਵਲੋਂ ਸਵਾਰੀ ਤੋਂ ਪੰਜ ਹਜ਼ਾਰ ਰੁਪਏ ਖੋਹਣ ਦੀ ਕਾਲ ਨਾਲ ਪੁਲਸ ਦੇ ਹੋਸ਼ ਉੱਡ ਗਏ।

ਪੀ. ਸੀ. ਆਰ. ਗੱਡੀ ਅਤੇ ਸੈਕਟਰ-36 ਥਾਣਾ ਪੁਲਸ ਮੌਕੇ 'ਤੇ ਪਹੁੰਚੀ ਤਾਂ ਪੁਲਸ ਨੂੰ ਘਟਨਾ ਸਥਾਨ 'ਤੇ ਕੋਈ ਨਹੀਂ ਮਿਲਿਆ। ਸੈਕਟਰ-36 ਥਾਣਾ ਪੁਲਸ ਨੇ ਸ਼ਿਕਾਇਤ ਕਰਤਾ ਨੌਜਵਾਨ ਨੂੰ ਕਾਲ ਕੀਤੀ। ਨੌਜਵਾਨ ਨੇ ਆਪਣੀ ਪਛਾਣ ਜ਼ੀਰਕਪੁਰ ਵਾਸੀ ਸੰਜੇ ਵਜੋਂ ਦੱਸੀ। ਉਸ ਨੇ ਕਿਹਾ ਕਿ ਆਟੋ ਚਾਲਕ ਉਸ ਤੋਂ ਜ਼ਿਆਦਾ ਰੁਪਏ ਲੈ ਕੇ ਭੱਜ ਗਿਆ ਹੈ। ਕਿਰਾਇਆ 250 ਰੁਪਏ ਤੈਅ ਹੋਇਆ ਸੀ ਪਰ ਆਟੋ ਵਾਲਾ 300 ਰੁਪਏ ਲੈ ਕੇ ਭੱਜ ਗਿਆ ਪਰ ਹੁਣ ਉਹ ਜ਼ੀਰਕਪੁਰ ਪਹੁੰਚ ਗਿਆ ਹੈ। ਇਸ ਲਈ ਉਹ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ।

Babita

This news is Content Editor Babita