ਮਾਤਾ ਨੈਣਾ ਦੇਵੀ ਮੱਥਾ ਟੇਕ ਕੇ ਪਰਤ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਨੂੰ ਬਚਾਉਂਦਿਆਂ ਦੂਜੇ ਦੀ ਵੀ ਗਈ ਜਾਨ

07/26/2022 6:20:54 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ) : ਸ੍ਰੀ ਅਨੰਦਪੁਰ ਸਾਹਿਬ-ਸ਼੍ਰੀ ਨੈਣਾ ਦੇਵੀ ਮੁੱਖ ਮਾਰਗ ’ਤੇ ਪੈਂਦੇ ਪਿੰਡ ਲਮਲੈਹੜੀ ਵਿਖੇ ਅੱਜ ਭਾਖੜਾ ਹਾਈਡਲ ਨਹਿਰ ’ਚ 2 ਨੌਜਵਾਨਾਂ ਦੇ ਡੁੱਬ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਸ਼੍ਰੀ ਨੈਣਾ ਦੇਵੀ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਕੁਝ ਨੌਜਵਾਨ ਉਕਤ ਸਥਾਨ ’ਤੇ ਭਾਖੜਾ ਨਹਿਰ ’ਚ ਨਹਾਉਣ ਲੱਗ ਪਏ। ਇਸੇ ਦੌਰਾਨ ਇਕ ਨੌਜਵਾਨ, ਜਿਸ ਦੀ ਪਛਾਣ ਗਗਨਦੀਪ ਸਿੰਘ ਉਮਰ 17-18 ਸਾਲ ਪੁੱਤਰ ਸੁਰਿੰਦਰ ਸਿੰਘ ਵਾਸੀ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ, ਨੇ ਨਹਾਉਣ ਲਈ ਨਹਿਰ ’ਚ ਛਾਲ ਮਾਰ ਦਿੱਤੀ। ਉਹ ਕੁਝ ਕੁ ਸਮੇਂ ਅੰਦਰ ਹੀ ਪਾਣੀ ਦੇ ਤੇਜ਼ ਵਾਹਅ ’ਚ ਰੁੜਣ ਲੱਗ ਪਿਆ, ਜਿਸ ਨੂੰ ਬਚਾਉਣ ਲਈ ਦੂਜੇ ਦੋਸਤ ਤਰੁਨਦੀਪ ਸਿੰਘ ਉਮਰ 18-19 ਸਾਲ ਵਾਸੀ ਸ਼ੇਰਗੜ੍ਹ ਤਹਿ ਬੱਸੀ ਪਠਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਵੀ ਨਹਿਰ ’ਚ ਛਾਲ ਮਾਰ ਕੀਤੀ ਪਰ ਉਹ ਵੀ ਨਹਿਰ ਵਿਚ ਹੀ ਰੁੜ੍ਹ ਗਿਆ। ਦੋਵੇਂ ਨੌਜਵਾਨਾਂ ਨੂੰ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ।

ਇਹ ਵੀ ਪੜ੍ਹੋ : ਦੋ ਦਿਨਾਂ ’ਚ ਜਲੰਧਰ ’ਚ ਤੀਜੀ ਵੱਡੀ ਵਾਰਦਾਤ, ਧਾਰਮਿਕ ਡੇਰੇ ਦੇ ਸੇਵਾਦਾਰ ਦਾ ਧੜ ਤੋਂ ਵੱਖ ਕੀਤਾ ਸਿਰ

ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚ ਵਧੀਕ ਥਾਣਾ ਮੁਖੀ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਸਿੰਘ ਨੇ ਦੱਸਿਆ ਕਿ ਨਹਿਰ ’ਚ ਰੁੜ੍ਹੇ ਦੋਵੇਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਤੇ ਇਸ ਸਬੰਧੀ ਗੋਤਾਂਖੋਰਾਂ ਦੀ ਟੀਮ ਵੀ ਬੁਲਾਈ ਗਈ ਹੈ ਪਰ ਨਹਿਰ ਦਾ ਪਾਣੀ ਗੰਦਲਾ ਹੋਣ ਕਰਕੇ ਮੁਸ਼ਕਲ ਪੇਸ਼ ਆ ਰਹੀ ਹੈ।

ਇਹ ਵੀ ਪੜ੍ਹੋ : ਨਸ਼ੇ ਦੇ ਕਹਿਰ ਨੇ ਉਜਾੜੇ ਦੋ ਹੋਰ ਪਰਿਵਾਰ, ਚੜ੍ਹਦੀ ਜਵਾਨੀ ’ਚ ਜਹਾਨੋਂ ਤੁਰ ਗਏ ਮਾਵਾਂ ਦੇ ਪੁੱਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 

Gurminder Singh

This news is Content Editor Gurminder Singh