ਪਥਰਾ ਜਾਂਦੀਆਂ ਮਾਂ ਦੀਆਂ ਅੱਖਾਂ, ਪਰਦੇਸਾਂ ''ਚੋਂ ਨਹੀਂ ਆਉਂਦੀ ਪੁੱਤ ਦੀ ਲਾਸ਼

08/27/2016 3:08:44 PM

ਸੰਗਰੂਰ/ਲੁਧਿਆਣਾ : ਵਿਦੇਸ਼ਾਂ ''ਚ ਕਿਸੇ ਨਾ ਕਿਸੇ ਕਾਰਨ ਮੌਤ ਦਾ ਸ਼ਿਕਾਰ ਬਣੇ ਨੌਜਵਾਨਾਂ ਨੂੰ ਆਖਰੀ ਵਾਰ ਦੇਖਣ ਲਈ ਮਾਪਿਆਂ ਦੀਆਂ ਅੱਖਾਂ ਪਥਰਾ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਕਈ-ਕਈ ਮਹੀਨਿਆਂ ਤੱਕ ਪੁੱਤਾਂ ਦੀ ਲਾਸ਼ ਵੀ ਦੇਖਣੀ ਨਸੀਬ ਨਹੀਂ ਹੁੰਦੀ। ਅਜਿਹੇ ਹੀ ਇਕ ਮਾਮਲੇ ''ਚ ਪਿਛਲੇ 4 ਮਹੀਨਿਆਂ ਤੋਂ 62 ਸਾਲਾ ਬਜ਼ੁਰਗ ਮਾਂ ਆਪਣੇ ਬੇਟੇ ਦੀ ਲਾਸ਼ ਭਾਰਤ ਲਿਆਉਣ ਲਈ ਸਾਊਦੀ ਅਰਬ ''ਚ ਭਾਰਤੀ ਦੂਤਘਰ ਤੋਂ ਆਉਣ ਵਾਲੇ ਫੋਨ ਦਾ ਉਡੀਕ ਕਰ ਰਹੀ ਹੈ। 
ਦਵਿੰਦਰ ਸਿੰਘ ਮਾਂਗਟ ਦੀ ਸਾਊਦੀ ਅਰਬ ''ਚ ਸ਼ੱਕੀ ਹਾਲਾਤ ''ਚ 25 ਅਪ੍ਰੈਲ ਨੂੰ ਮੌਤ ਹੋ ਗਈ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਲੁਧਿਆਣਾ ਦੇ ਪਿੰਡ ਰੂੜਕਾਂ ਕਲਾਂ ਦੀ ਰਹਿਣ ਵਾਲੀ ਮ੍ਰਿਤਕ ਦੀ ਮਾਂ ਚਰਨਜੀਤ ਕੌਰ ਆਪਣੇ ਪਤੀ ਨਿੱਝਰ ਸਿੰਘ ਨਾਲ ਉਸ ਦੀ ਲਾਸ਼ ਨੂੰ ਭਾਰਤ ਲਿਆਉਣ ਦਾ ਯਤਨ ਕਰ ਰਹੀ ਹੈ। ਮਾਂਗਟ ਨਾਲ ਪੰਜਾਬ ਦੇ 16 ਪਰਿਵਾਰ ਅਰਬ ਦੇਸ਼ਾਂ ''ਚ ਮਾਰੇ ਗਏ ਆਪਣੇ ਪੁੱਤਾਂ ਦੀਆਂ ਲਾਸ਼ਾਂ ਦੀ ਉਡੀਕ ਕਰ ਰਹੇ ਹਨ।
ਇਸ ਸੰਬੰਧੀ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਦੇ ਵੇਰਵਿਆਂ ਮੁਤਾਬਕ ਪਿਛਲੇ 2 ਸਾਲਾਂ ''ਚ 57 ਲਾਸ਼ਾਂ ਭਾਰਤ ਆ ਚੁੱਕੀਆਂ ਹਨ। ਇਨ੍ਹਾਂ ਲਾਸ਼ਾਂ ਨੂੰ ਭਾਰਤ ਲਿਆਉਣ ''ਚ 4 ਤੋਂ 6 ਮਹੀਨੇ ਲੱਗਦੇ ਹਨ। ਇਹ ਨੌਜਵਾਨ ਸਾਊਦੀ ਅਰਬ ''ਚ ਡਰਾਈਵਰ ਜਾਂ ਵਰਕਰ ਦੇ ਤੌਰ ''ਤੇ ਕੰਮ ਕਰਨ ਗਏ ਸਨ ਪਰ ਮੌਤ ਦਾ ਸ਼ਿਕਾਰ ਬਣ ਗਏ। ਫਿਲਹਾਲ ਪੀੜਤ ਪਰਿਵਾਰਾਂ ਨੇ ਵਿਦੇਸ਼ ਮੰਤਰੀ ਨੂੰ ਮਦਦ ਦੀ ਗੁਹਾਰ ਲਾਈ ਹੈ। 
 

Babita Marhas

This news is News Editor Babita Marhas