ਮਾਪਿਆਂ ਦਾ ਝਗੜਾ ਦੇਖ ਪੁੱਤ ਅਜਿਹਾ ਕਦਮ ਚੁੱਕ ਲਵੇਗਾ, ਕਿਸੇ ਨੇ ਨਹੀਂ ਸੀ ਸੋਚਿਆ

08/12/2020 11:54:34 AM

ਲੁਧਿਆਣਾ (ਰਿਸ਼ੀ) : ਐਤਵਾਰ ਦੀ ਸਵੇਰ ਡਾ. ਅੰਬੇਦਕਰ ਨਗਰ 'ਚ ਸਥਿਤ ਘਰ 'ਚ ਮਾਂ-ਪਿਓ ਦਾ ਝਗੜਾ ਹੁੰਦਾ ਦੇਖ ਇਕ ਨੌਜਵਾਨ ਘਰੋਂ ਬਾਹਰ ਚਲਾ ਗਿਆ, ਜਿਸ ਦੇ 2 ਦਿਨਾਂ ਬਾਅਦ ਉਸ ਦੀ ਲਾਸ਼ ਨਹਿਰ ’ਚੋਂ ਲਾਸ਼ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ : ਮੋਹਾਲੀ 'ਚ 'ਕੋਰੋਨਾ' ਦੇ 67 ਨਵੇਂ ਕੇਸਾਂ ਦੀ ਪੁਸ਼ਟੀ, ਜਾਣੋ ਜ਼ਿਲ੍ਹੇ ਦੇ ਤਾਜ਼ਾ ਹਾਲਾਤ

ਪੁਲਸ ਨੇ ਪਿਤਾ ਦੇ ਬਿਆਨ ’ਤੇ ਧਾਰਾ-174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਐੱਸ. ਐੱਚ. ਓ. ਇੰਸਪੈਕਟਰ ਰਾਜਪਾਲ ਮੁਤਾਬਕ ਮ੍ਰਿਤਕ ਦੀ ਪਛਾਣ ਸਾਹਿਲ (18) ਵੱਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਪਿਤਾ ਸੋਨੂੰ ਨੇ ਦੱਸਿਆ ਕਿ 3 ਬੱਚਿਆਂ 'ਚ ਸਾਹਿਲ ਸਭ ਤੋਂ ਉਨ੍ਹਾਂ ਦਾ ਵੱਡਾ ਪੁੱਤਰ ਸੀ ਅਤੇ ਇਕ ਦੁਕਾਨ ’ਤੇ ਕੰਮ ਕਰਦਾ ਸੀ।  

ਇਹ ਵੀ ਪੜ੍ਹੋ : 10 ਸਾਲਾਂ ਦੀ ਬੱਚੀ 'ਤੇ ਬੇਈਮਾਨ ਹੋਇਆ ਗੁਆਂਢੀ, ਅਮਰੂਦ ਤੋੜਨ ਬਹਾਨੇ ਲੈ ਗਿਆ ਤੇ ਫਿਰ...

ਐਤਵਾਰ ਦੀ ਸਵੇਰ 7.30 ਵਜੇ ਘਰ ’ਚ ਝਗੜਾ ਹੁੰਦਾ ਦੇਖ ਕੇ ਚਲਾ ਗਿਆ, ਜਿਸ ਤੋਂ 1 ਘੰਟੇ ਬਾਅਦ ਫੋਨ ਕੀਤਾ ਤਾਂ ਮੋਬਾਇਲ ਬੰਦ ਆ ਰਿਹਾ ਸੀ ਅਤੇ ਉਸ ਤੋਂ ਬਾਅਦ ਬਾੜੇਵਾਲ ਨਹਿਰ ’ਚੋਂ ਲਾਸ਼ ਬਰਾਮਦ ਹੋਈ ਹੈ।  ਪਿਤਾ ਨੇ ਕਿਹਾ ਕਿ ਕਿ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਪੁੱਤ ਅਜਿਹਾ ਕਦਮ ਚੁੱਕ ਲਵੇਗਾ। ਫਿਲਹਾਲ ਨੌਜਵਾਨ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ 'ਚ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਨੂੰ ਅੱਜ ਵੰਡੇ ਜਾਣਗੇ 'ਕੈਪਟਨ ਦੇ ਸਮਾਰਟਫੋਨ', ਜਾਣੋ ਕਿਸ ਜ਼ਿਲ੍ਹੇ 'ਚ ਕਿੰਨੇ ਮਿਲਣਗੇ

Babita

This news is Content Editor Babita