ਅਬੋਹਰ ’ਚ ਵੱਡੀ ਵਾਰਦਾਤ, ਦਿਨ ਦਿਹਾੜੇ ਘਰੋਂ ਬੁਲਾ ਕੇ ਨੌਜਵਾਨ ਦਾ ਕਤਲ

01/11/2022 6:28:53 PM

ਅਬੋਹਰ (ਰਹੇਜਾ) : ਥਾਣਾ ਨੰਬਰ 1 ਤੋਂ ਸਿਰਫ 200 ਮੀਟਰ ਦੂਰੀ ’ਤੇ ਸਥਿਤ ਬੱਸ ਸਟੈਂਡ ’ਤੇ ਨੇੜੇ ਦਿਨ ਦਿਹਾੜੇ ਤਿੰਨ ਅਣਪਛਾਤੇ ਨੌਜਵਾਨ ਵਲੋਂ ਇਕ ਨੌਜਵਾਨ ਨੂੰ ਗਲੀ ਵਿਚ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਗੰਭੀਰ ਜ਼ਖਮੀ ਹੋਏ ਨੌਜਵਾਨ ਨੂੰ ਪਰਿਵਾਰ ਵਾਲੇ ਤੁਰੰਤ ਨੇੜਲੇ ਹਸਪਤਾਲ ਲੈ ਕੇ ਗਏ ਜਿੱਥੋਂ ਉਸ ਨੂੰ ਗੰਭੀਰ ਹਾਲਤ ਕਾਰਣ ਰੈਫਰ ਕਰ ਦਿੱਤਾ। ਪਰਿਵਾਰ ਜਦੋਂ ਨੌਜਵਾਨ ਨੂੰ ਸ੍ਰੀ ਗੰਗਾਨਗਰ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਦੀ ਮੌਤ ਹੋ ਗਈ। ਉਧਰ ਪੁਲਸ ਵਲੋਂ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚੋਣ ਜ਼ਾਬਤੇ ਦੌਰਾਨ ਪਟਿਆਲਾ ’ਚ ਵੱਡੀ ਵਾਰਦਾਤ, ਕਾਂਗਰਸੀ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ

ਜਾਣਕਾਰੀ ਅਨੁਸਾਰ 33 ਸਾਲਾ ਮ੍ਰਿਤਕ ਨੌਜਵਾਨ ਹਨੀ ਪੁੱਤਰ ਦੇਸਰਾਜ ਦੇ ਪਰਿਵਾਰ ਨੇ ਦੱਸਿਆ ਕਿ ਹਨੀ ਠਕਰਾਲ ਆਪਣੇ ਭਰਾ ਨਾਲ ਬੱਸ ਸਟੈਂਡ ਨੇੜੇ ਜੂਸ ਦੀ ਰੇਹੜੀ ਲਗਾਉਂਦਾ ਹੈ। ਦੁਪਹਿਰ ਲਗਭਗ 1 ਵਜੇ ਅਣਪਛਾਤੇ ਨੌਜਵਾਨ ਉਨ੍ਹਾਂ ਦੇ ਘਰ ਆਏ ਅਤੇ ਉਸ ਨੂੰ ਕਿਹਾ ਕਿ ਬੱਸ ਸਟੈਂਡ ਨੇੜੇ ਦੁਕਾਨ ਕਰਨ ਵਾਲਾ ਉਸ ਦਾ ਮਾਮਾ ਉਸ ਨੂੰ ਬੁਲਾ ਰਿਹਾ ਹੈ, ਜਿਵੇਂ ਹੀ ਹਨੀ ਉਨ੍ਹਾਂ ਨਾਲ ਗਿਆ ਤਾਂ ਗਲੀ ਵਿਚ ਖੜ੍ਹੇ ਦੋ ਹੋਰ ਨੌਜਵਾਨਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਅੱਧਮਰਿਆ ਛੱਡ ਕੇ ਫਰਾਰ ਹੋ ਗਏ। ਨੇੜਲੇ ਲੋਕਾਂ ਅਤੇ ਪਰਿਵਾਰ ਵਲੋਂ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਥਾਣਾ ਨੰਬਰ 1 ਦੀ ਪੁਲਸ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਹਮਲੇ ਦਾ ਕਾਰਣਾਂ ਦਾ ਪਤਾ ਲਗਾ ਰਹੀ ਹੈ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ’ਚ ਲੰਗਰ ਖਾਣ ਆਏ ਵਿਅਕਤੀ ਨੇ ਕੀਤਾ ਹੰਗਾਮਾ, ਮੈਨੇਜਰ ਦੀ ਦਾੜੀ ਨੂੰ ਪਾਇਆ ਹੱਥ

Gurminder Singh

This news is Content Editor Gurminder Singh