ਭੇਤਭਰੀ ਹਾਲਤ ''ਚ ਨੌਜਵਾਨ ਦੀ ਮੌਤ

11/20/2017 6:19:49 AM

ਬਟਾਲਾ, (ਸੈਂਡੀ)– ਬੀਤੀ ਰਾਤ ਨਜ਼ਦੀਕੀ ਪਿੰਡ ਪੁਰੀਆਂ ਕਲਾਂ ਵਿਖੇ ਇਕ 22 ਸਾਲਾ ਨੌਜਵਾਨ ਦੀ ਭੇਤਭਰੀ ਹਾਲਤ 'ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਦਾਦੀ ਸਵਿੰਦਰ ਕੌਰ ਨੇ ਦੱਸਿਆ ਕਿ ਮੇਰੇ ਪੋਤੇ ਹਰਦੀਪ ਸਿੰਘ (22 ਸਾਲ) ਪੁੱਤਰ ਲਖਵਿੰਦਰ ਸਿੰਘ ਦੇ ਦੋਸਤ ਦਾ ਵਿਆਹ ਸੀ ਤੇ ਉਹ ਬੀਤੀ ਰਾਤ ਪਿੰਡ ਬੱਲਪੁਰੀਆਂ ਵਿਖੇ ਉਸ ਦੇ ਘਰ ਜਾਗੋ ਵੇਖਣ ਗਿਆ ਸੀ ਪਰ ਉਹ ਰਾਤ ਘਰ ਵਾਪਸ ਨਾ ਆਇਆ, ਜਦੋਂ ਸਵੇਰੇ ਉਸ ਦੇ ਪਿਤਾ ਲਖਵਿੰਦਰ ਸਿੰਘ ਬਾਹਰ ਸੈਰ ਕਰ ਰਹੇ ਸੀ ਤਾਂ ਸਾਡੇ ਘਰ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਹਰਦੀਪ ਦੀ ਲਾਸ਼ ਸੜਕ ਦੇ ਕਿਨਾਰੇ ਪਈ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ।