ਨਸ਼ੇ ਦੇ ਟੀਕੇ ਲਗਾਉਣ ਵਾਲੇ ਨੌਜਵਾਨ ਤੇਜ਼ੀ ਨਾਲ ਹੋ ਰਹੇ HIV ਏਡਜ਼ ਦਾ ਸ਼ਿਕਾਰ, ਕੁੜੀਆਂ ਵੀ ਨਹੀਂ ਰਹੀਆਂ ਪਿੱਛੇ

01/14/2024 10:38:28 PM

ਫ਼ਿਰੋਜ਼ਪੁਰ (ਕੁਮਾਰ)– ਫਿਰੋਜ਼ਪੁਰ ਜ਼ਿਲ੍ਹੇ ਵਿਚ ਨਸ਼ੇ ਦੇ ਟੀਕੇ ਲਾਉਣ ਵਾਲੇ ਨੌਜਵਾਨਾਂ ਵਿਚੋਂ ਬਹੁਤ ਸਾਰੇ ਨੌਜਵਾਨ ਏਡਜ਼ ਦਾ ਸ਼ਿਕਾਰ ਹੋ ਰਹੇ ਹਨ ਅਤੇ ਐੱਚ.ਆਈ.ਵੀ. ਪੀੜਤ ਕੁੜੀਆਂ ਅਤੇ ਮੁੰਡਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ’ਚ ਕਈ ਨੌਜਵਾਨ ਨਸ਼ਾ ਟੁੱਟਣ ’ਤੇ ਨਸ਼ੇ ਦਾ ਟੀਕਾ ਲਾਉਣ ਲਈ ਇੱਕੋ ਸੂਈ ਦੀ ਹੀ ਵਰਤੋਂ ਕਰਦੇ ਹਨ, ਜਿਸ ਨਾਲ ਏਡਜ਼ ਫੈਲ ਰਹੀ ਹੈ ਅਤੇ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ।

HIV ਪੀੜਤ ਕੁੜੀਆਂ ਵੀ ਨੌਜਵਾਨ ਮੁੰਡਿਆਂ ਨੂੰ ਏਡਜ਼ ਵੰਡ ਰਹੀਆਂ ਹਨ  
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ’ਚ ਐੱਚ.ਆਈ.ਵੀ. ਗ੍ਰਸਤ ਕੁਝ ਖੂਬਸੂਰਤ ਕੁੜੀਆਂ ਵੀ ਨੌਜਵਾਨਾਂ ਨੂੰ ਏਡਜ਼ ਵੰਡ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ ਐੱਚ.ਆਈ.ਵੀ. ਗ੍ਰਸਤ ਇਹ ਖੂਬਸੂਰਤ ਔਰਤਾਂ ਜੋ ਲੁਕ-ਛਿਪ ਕੇ ਦੇਹ ਵਪਾਰ ਦਾ ਧੰਦਾ ਕਰਦੀਆਂ ਹਨ, ਫੇਸਬੁੱਕ ਅਤੇ ਵਟਸਐਪ ਰਾਹੀਂ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀਆਂ ਹਨ ਅਤੇ ਫਿਰ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਂਦੀਆਂ ਹਨ, ਜਦਕਿ ਸਰੀਰਕ ਸਬੰਧ ਬਣਾਉਣ ਵਾਲੇ ਨੌਜਵਾਨਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਕਿ ਜਿਸ ਖੂਬਸੂਰਤ ਲੜਕੀ ਨਾਲ ਉਹ ਸਰੀਰਕ ਸਬੰਧ ਬਣਾ ਰਹੇ ਹਨ, ਉਹ ਐੱਚ.ਆਈ.ਵੀ. ਨਾਲ ਪੀੜਤ ਹੈ।

ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਨੇ ਸ਼ੁਰੂ ਕੀਤਾ 'Super 5000' ਪ੍ਰੋਗਰਾਮ, NEET ਤੇ JEE ਦੇ ਨਤੀਜਿਆਂ 'ਚ ਕਰੇਗਾ ਸੁਧਾਰ

ਪਤਾ ਲੱਗਾ ਹੈ ਕਿ ਸਿਹਤ ਵਿਭਾਗ ਫਿਰੋਜ਼ਪੁਰ ਨੇ ਵੀ ਕੁਝ ਅਜਿਹੀਆਂ ਮੁਟਿਆਰਾਂ ਬਾਰੇ ਵੀ ਪਤਾ ਲਾਇਆ ਹੈ, ਜੋ ਖਾਸ ਕਰ ਕੇ ਬੱਸ ਸਟੈਂਡ ਅਤੇ ਨੇੜਲੇ ਕੁਝ ਬਦਨਾਮ ਹੋਟਲਾਂ ਅਤੇ ਪ੍ਰਾਈਵੇਟ ਥਾਵਾਂ ਆਦਿ ’ਤੇ ਇਸ ਧੰਦੇ ਨੂੰ ਅੰਜਾਮ ਦੇ ਰਹੀਆਂ ਹਨ ਅਤੇ ਕੁਝ ਅਜਿਹੀਆਂ ਲੜਕੀਆਂ ਦੇ ਨਾਂ ਵੀ ਪੁਲਸ ਕੋਲ ਪਹੁੰਚੇ ਹਨ ਅਤੇ ਕਈ ਕੁੜੀਆਂ ਫਿਰੋਜ਼ਪੁਰ ਪੁਲਸ ਦੇ ਰਡਾਰ ’ਤੇ ਹਨ। ਦੱਸਿਆ ਜਾਂਦਾ ਹੈ ਕਿ ਕੁਝ ਅਜਿਹੀਆਂ ਕੁੜੀਆਂ ਨਿਸ਼ਚਿਤ ਦਿਨਾਂ ਦੌਰਾਨ ਆਪਣੀਆਂ ਦੱਸੀਆਂ ਗਈਆਂ ਥਾਵਾਂ ’ਤੇ ਪਹੁੰਚ ਜਾਂਦੀਆਂ ਹਨ। ਫਿਰੋਜ਼ਪੁਰ ਪੁਲਸ ਅਜਿਹੀਆਂ ਐੱਚ.ਆਈ.ਵੀ. ਪੀੜਤ ਕੁੜੀਆਂ ਦਾ ਪਤਾ ਲਾਉਣ ਲਈ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ- ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਮੁੜ ਕੀਤਾ ਵੱਡਾ ਐਲਾਨ, ਭਾਰਤ 'ਤੇ ਨਿਰਭਰਤਾ ਘਟਾਉਣ ਲਈ ਲਿਆ ਇਹ ਫ਼ੈਸਲਾ

ਕੁਝ ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਵਿਚ ਕਈ ਅਜਿਹੇ ਨੌਜਵਾਨ ਵੀ ਹਨ ਜੋ ਆਪਣੇ ਗੁਪਤ ਅੰਗਾਂ ’ਤੇ ਨਸ਼ੇ ਦਾ ਟੀਕਾ ਲਾਉਂਦੇ ਹਨ ਅਤੇ ਜਦੋਂ ਉਨ੍ਹਾਂ ਦਾ ਨਸ਼ਾ ਟੁੱਟਦਾ ਹੈ ਤਾਂ ਉਹ ਚੋਰੀ ਦੀਆਂ ਵਾਰਦਾਤਾਂ ਕਰ ਕੇ ਆਪਣਾ ਨਸ਼ਾ ਪੂਰਾ ਕਰਦੇ ਹਨ ਅਤੇ ਫਿਰ ਨਸ਼ੇ ਵਾਲੀਆਂ ਗੋਲੀਆਂ ਅਤੇ ਨਸ਼ੇ ਦੇ ਕੈਪਸੂਲ ਦਾ ਸੇਵਨ ਵੀ ਕਰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh