ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਮਾਂ ਦਾ ਇਕੋ-ਇਕ ਸਹਾਰਾ ਸੀ ਗੁਰਜੰਟ

02/25/2024 6:34:49 PM

ਜ਼ੀਰਾ (ਅਕਾਲੀਆਂਵਾਲਾ, ਰਾਜੇਸ਼ ਢੰਡ)- ਸ਼ੰਭੂ ਬਾਰਡਰ 'ਤੇ ਕਿਸਾਨੀ ਅੰਦੋਲਨ ਦੇ 'ਚ ਸ਼ਾਮਲ ਹੋਣ ਦੇ ਲਈ ਪਿੰਡ ਮਨਸੂਰ ਦੇਵਾ ਤੋਂ ਟਰਾਲੀ ’ਤੇ ਰਵਾਨਾ ਹੋਏ 20-25 ਵਿਅਕਤੀਆਂ ’ਚੋਂ ਇਕ ਨੌਜਵਾਨ ਦੀ ਮੌਤ ਹੋ ਜਾਣ ’ਤੇ ਪਿੰਡ ’ਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਪਿੰਡ ਮਨਸੂਰਦੇਵਾ ਨਿਵਾਸੀ ਨੌਜਵਾਨ ਗੁਰਜੰਟ ਸਿੰਘ ਬੱਬੂ ਪੁੱਤਰ ਸਵਰਗਵਾਸੀ ਨਛੱਤਰ ਸਿੰਘ ਜੋ ਕਿ ਬੀਤੀ ਸ਼ਾਮ ਪਿੰਡ ਦੇ ਵਿਅਕਤੀਆਂ ਨਾਲ ਟਰੈਕਟਰ-ਟਰਾਲੀ ’ਤੇ ਖਨੌਰੀ ਬਾਰਡਰ ਲਈ ਰਵਾਨਾ ਹੋਏ ਸੀ ਅਤੇ ਜਦ ਉਹ ਰਾਜਪੁਰਾ ਦੇ ਨਜ਼ਦੀਕ ਪਹੁੰਚੇ ਉਨ੍ਹਾਂ ਦੇ ਨਾਲ ਸੜਕੀ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਨੌਜਵਾਨ ਗੁਰਜੰਟ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਿਉਂ ਹੀ ਨੌਜਵਾਨ ਗੁਰਜੰਟ ਸਿੰਘ ਦੀ ਮੌਤ ਦੀ ਖ਼ਬਰ ਪਿੰਡ ਪਹੁੰਚੀ ਤਾਂ ਸਾਰੇ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ।

ਇਹ ਵੀ ਪੜ੍ਹੋ : ਨਾਬਾਲਗ ਬੱਚੇ ਦੀ ਪਰਿਵਾਰ ਨੂੰ ਚਿਤਾਵਨੀ, ਕਿਹਾ- 'ਪੜ੍ਹਾਈ ਤਾਂ ਕਰਾਂਗਾ ਜੇਕਰ....'

ਪਿੰਡ ਦੇ ਸਾਬਕਾ ਮੈਂਬਰ ਪੰਚਾਇਤ ਨੇ ਦੱਸਿਆ ਕਿ ਬੀਤੇ ਕੱਲ੍ਹ ਕਿਸਾਨ ਧਰਨੇ ’ਚ ਸ਼ਾਮਲ ਹੋਣ ਲਈ ਰਵਾਨਾ ਹੋਏ ਸਨ, ਜਿਨਾਂ ਨਾਲ ਰਾਜਪੁਰਾ ਦੇ ਨਜ਼ਦੀਕ ਸੜਕੀ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ ’ਚ ਪਿੰਡ ਦੇ ਨੌਜਵਾਨ ਗੁਰਜੰਟ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।

ਇਹ ਵੀ ਪੜ੍ਹੋ : ਮੁਕੇਰੀਆਂ 'ਚ ਪਹਿਲੀ 'ਸਰਕਾਰ-ਵਪਾਰ ਮਿਲਣੀ' ਦੌਰਾਨ CM ਮਾਨ ਨੇ ਆਖੀਆਂ ਵੱਡੀਆਂ ਗੱਲਾਂ

ਗੁਰਜੰਟ ਸਿੰਘ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਭਰੇ ਮਨ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੰਟ ਸਿੰਘ ਦੀ ਮਾਤਾ ਨੇ ਕਿਹਾ ਕਿ ਉਸਦਾ ਇਕਲੌਤਾ ਪੁੱਤ ਸੀ ਗੁਰਜੰਟ ਉਸ ਦੇ ਘਰ ਦਾ ਰੋਟੀ-ਪਾਣੀ ਗੁਰਜੰਟ ਦੇ ਨਾਲ ਹੀ ਚੱਲਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਰੀਬ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਹੁਣ ਉਸਦੇ ਨੌਜਵਾਨ ਬੱਚੇ ਦੀ ਵੀ ਮੌਤ ਹੋ ਗਈ ਜੋ ਕਿ ਆਪਣੇ ਪਿੱਛੇ ਇਕ ਮੁੰਡਾ ਅਤੇ ਇਕ ਕੁੜੀ ਛੱਡ ਗਿਆ ਹੈ। ਪੰਜਾਬ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਾਉਂਦਿਆਂ ਗੁਰਜੰਟ ਦੀ ਮਾਤਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਵਿੱਤੀ ਮਦਦ ਕਰੇ।

ਇਹ ਵੀ ਪੜ੍ਹੋ : ਦੋਸਤ ਦੀ ਪਤਨੀ ਨੂੰ ਬਲੈਕਮੇਲ ਕਰਦੇ ਹੋਏ ਬਣਾਏ ਨਾਜਾਇਜ਼ ਸਬੰਧ, ਵੀਡੀਓ ਕੀਤੀ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan