ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

10/09/2019 6:20:26 PM

ਸ਼ੇਰਪੁਰ,(ਅਨੀਸ਼) : ਕਸਬਾ ਸ਼ੇਰਪੁਰ 'ਚ ਇਕ ਵਿਅਕਤੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸੰਜੀਵ ਕੁਮਾਰ ਉਰਫ ਸੰਜੇ ਪੁੱਤਰ ਸਵ. ਜਨਕ ਰਾਜ ਵਾਸੀ ਗੋਬਿੰਦਪੁਰਾ ਰੋਡ ਸੇਰਪੁਰ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਥਾਣਾ ਸ਼ੇਰਪੁਰ 'ਚ ਮ੍ਰਿਤਕ ਦੀ ਮਾਤਾ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਦੱਸਿਆ ਕਿ ਸੰਜੀਵ ਕੁਮਾਰ ਕੱਲ ਘਰੋਂ ਚਲਾ ਗਿਆ ਸੀ ਤੇ ਸ਼ਾਮ ਨੂੰ ਜਦ ਉਹ ਵਾਪਸ ਨਾ ਆਇਆ ਤਾਂ ਅਸੀਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਹ ਨਾ ਮਿਲਿਆ । ਅੱਜ ਸਾਨੂੰ ਸਵੇਰੇ ਪਤਾ ਚੱਲਿਆ ਕਿ ਉਸ ਨੇ ਨਾਲ ਲੱਗਦੇ ਖਾਲੀ ਪਲਾਟਾਂ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ । ਪੁਲਸ ਪ੍ਰਸ਼ਾਸਨ ਵੱਲੋਂ ਬਿਆਨਾਂ ਦੇ ਅਧਾਰ 'ਤੇ 174  ਦੀ ਕਾਰਵਾਈ ਅਮਲ 'ਚ ਲਿਆਉਂਦੇ ਹੋਏ ਲਾਸ਼ ਮ੍ਰਿਤਕ ਹਵਾਲੇ ਕਰ ਦਿੱਤੀ ਗਈ ਹੈ।