ਜਲੰਧਰ 'ਚ ਵੱਡੀ ਵਾਰਦਾਤ, ਗੰਨ ਪੁਆਇੰਟ 'ਤੇ ਕਿਡਨੈਪ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

11/09/2023 6:26:58 PM

ਜਲੰਧਰ (ਵਰੂਣ)- ਗੜ੍ਹਾ ਇਲਾਕੇ ਵਿੱਚ ਦੇਰ ਰਾਤ ਚਿਕਨ ਵਿਕਰੇਤਾ ਨੂੰ ਗੰਨ ਪਵਾਇੰਟ 'ਤੇ ਕਿਡਨੈਪ ਕਰ ਲਿਆ ਗਿਆ। ਨੌਜਵਾਨਾਂ ਨੂੰ ਚੁੱਕਣ ਵਾਲੇ ਅਮਨ ਫਤਿਹ ਗਿਰੋਹ ਨਾਲ ਸਬੰਧਤ ਸਨ, ਜੋ ਪੀੜਤ ਨੂੰ ਸੁੰਨਸਾਨ ਇਲਾਕੇ ਵਿੱਚ ਲੈ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਬੁਰੀ ਤਰ੍ਹਾਂ ਨਾਲ ਵੱਢ ਦਿੱਤਾ। ਪੀੜਤ ਨੂੰ ਐੱਸ.ਜੀ.ਐੱਲ. ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਨਵਨੀਤ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਦੋਸਤਾਂ ਨਾਲ ਖਾ-ਪੀ ਰਿਹਾ ਸੀ।

ਇਹ ਵੀ ਪੜ੍ਹੋ: PM ਮੋਦੀ ਤੇ ਭਾਜਪਾ ਨੇਤਾਵਾਂ ਨੇ ਦੇਸ਼ ਦੇ ਲੋਕਾਂ ਨਾਲ ਸਿਰਫ਼ ਜੁਮਲੇਬਾਜ਼ੀ ਕੀਤੀ: ਭਗਵੰਤ ਮਾਨ

ਇਸ ਦੌਰਾਨ ਕੁਝ ਨੌਜਵਾਨ ਆਏ, ਜਿਨ੍ਹਾਂ ਨੇ ਉਸ ਨੂੰ ਪਿਸਤੌਲ ਵਿਖਾ ਕੇ ਨਾਲ ਆਉਣ ਲਈ ਕਿਹਾ। ਕਰੀਬ 3 ਨੌਜਵਾਨਾਂ ਕੋਲ ਪਿਸਤੌਲ ਸਨ ਅਤੇ ਬਾਕੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਇਹ ਨੌਜਵਾਨ ਅਮਨ ਫਤਿਹ ਗੈਂਗ ਦੇ ਕਾਲੀ ਅਤੇ ਉਸ ਦੇ ਸਾਥੀ ਸਨ। ਧਮਕੀਆਂ ਦਿੰਦੇ ਹੋਏ ਦੋਸ਼ੀ ਨਵਨੀਤ ਨੂੰ ਚੁੱਕ ਕੇ ਕੁਝ ਦੂਰੀ 'ਤੇ ਲੈ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਅਤੇ ਖ਼ੂਨ ਨਾਲ ਲਥਪਥ ਹਾਲਤ 'ਚ ਛੱਡ ਕੇ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਨਵਨੀਤ ਦੇ ਦੋਸਤ ਨੇ ਆਪਣੀ ਲੋਕੇਸ਼ਨ ਦੂਜੀ ਧਿਰ ਨੂੰ ਦੱਸੀ ਸੀ। ਦੋਵਾਂ ਦੀ ਪੁਰਾਣੀ ਦੁਸ਼ਮਣੀ ਹੈ। ਥਾਣਾ 7 ਦੀ ਪੁਲਸ ਨੂੰ ਕੁਝ ਸੀ. ਸੀ. ਟੀ. ਵੀ. ਫੁਟੇਜ ਵੀ ਮਿਲੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਹੱਥੀਂ ਉਜਾੜ ਲਿਆ ਘਰ, ਸ਼ਾਹਕੋਟ ਵਿਖੇ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਦਿੱਤੀ ਬੇਰਹਿਮ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

shivani attri

This news is Content Editor shivani attri