ਨੌਜਵਾਨ ਨੇ ਸੁੱਤੀ ਪਈ ਗੁਆਂਢਣ ’ਤੇ ਚਾਕੂ ਨਾਲ ਕੀਤਾ ਹਮਲਾ, ਹਜ਼ਾਰਾਂ ਰੁਪਏ ਚੋਰੀ ਕਰਕੇ ਫਰਾਰ

08/07/2023 1:06:40 AM

ਨਕੋਦਰ (ਪਾਲੀ)-ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਸ਼ੰਕਰ ਵਿਖੇ ਇਕ ਨੌਜਵਾਨ ਨੇ ਬੀਤੀ ਰਾਤ ਗੁਆਂਢ ’ਚ ਰਹਿੰਦੀ ਔਰਤ ਦੇ ਘਰ ਵੜ ਕੇ ਪਹਿਲਾਂ ਗ਼ਲਤ ਹਰਕਤਾਂ ਕੀਤੀਆਂ ਤੇ ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਚਾਕੂ ਨਾਲ ਕਈ ਵਾਰ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਨੌਜਵਾਨ ਔਰਤ ਦੇ ਪਰਸ ’ਚੋਂ 10 ਹਜ਼ਾਰ ਰੁਪਏ ਚੋਰੀ ਕਰਕੇ ਫਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਜ਼ਖ਼ਮੀ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼ੰਕਰ ਵਿਖੇ ਦਾਖ਼ਲ ਕਰਵਾਇਆ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮੱਧ ਪ੍ਰਦੇਸ਼ ਤੋਂ ਹਥਿਆਰ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, ਹਥਿਆਰਾਂ ਦੇ ਜ਼ਖ਼ੀਰੇ ਸਣੇ 2 ਕਾਬੂ

ਨਰਿੰਦਰ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਪੱਤੀ ਪੁਰੇਵਾਲ ਸ਼ੰਕਰ ਨਕੋਦਰ ਨੇ ਦੱਸਿਆ ਕਿ ਉਹ ਘਰੇਲੂ ਕੰਮਕਾਰ ਕਰਦੀ ਹੈ ਤੇ ਘਰ ਵਿਚ ਇਕੱਲੀ ਰਹਿੰਦੀ ਹੈ। ਬੀਤੀ ਰਾਤ ਆਪਣੇ ਘਰ ਦੇ ਦਰਵਾਜ਼ੇ ਬੰਦ ਕਰਕੇ ਵਿਹੜੇ ਦੀ ਲਾਈਟ ਜਗਾ ਕੇ ਆਪਣੇ ਕਮਰੇ ’ਚ ਸੌਂ ਗਈ। ਰਾਤ ਦੇ ਤਕਰੀਬਨ 2 ਵਜੇ ਇਕ ਨੌਜਵਾਨ ਮੇਰੇ ਨਾਲ ਸੁੱਤੀ ਪਈ ਨਾਲ ਗ਼ਲਤ ਹਰਕਤਾਂ ਕਰਨ ਲੱਗਾ ਤਾਂ ਮੈਂ ਇਕਦਮ ਉੱਠੀ ਤੇ ਉਸ ਨੂੰ ਧੱਕਾ ਮਾਰਿਆ ਤਾਂ ਉਸ ਦੇ ਹੱਥ ਵਿਚ ਚਾਕੂ ਸੀ, ਜਿਸ ਨਾਲ ਉਸ ਨੇ ਮੇਰੇ ’ਤੇ ਕਈ ਵਾਰ ਕੀਤੇ ਤੇ ਮੂੰਹ ’ਤੇ ਘਸੁੰਨ ਮਾਰ ਕੇ ਦੰਦ ਤੋੜ ਦਿੱਤੇ। ਲਾਈਟ ਜਗਦੀ ਹੋਣ ਕਰਕੇ ਮੈਂ ਉਕਤ ਨੌਜਵਾਨ ਨੂੰ ਪਛਾਣ ਲਿਆ। ਇਸ ਦੌਰਾਨ ਜਦੋਂ ਮੈਂ ਰੌਲਾ ਪਾਇਆ ਤਾਂ ਉਹ ਪਰਸ ’ਚੋਂ 10 ਹਜ਼ਾਰ ਰੁਪਏ ਚੋਰੀ ਕਰਕੇ ਹਮਲਾਵਰ ਨੌਜਵਾਨ ਮੌਕੇ ਤੋਂ ਭੱਜ ਗਿਆ। ਮੇਰਾ ਰੌਲਾ ਸੁਣ ਕੇ ਗੁਆਂਢ ਰਹਿੰਦੇ ਪਰਿਵਾਰਕ ਮੈਂਬਰ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਹਸਪਤਾਲ ਦਾਖ਼ਲ ਕਰਵਾਇਆ।

ਹਮਲਾਵਰ ਨੌਜਵਾਨ ’ਤੇ ਮਾਮਲਾ ਦਰਜ 

ਸਦਰ ਥਾਣਾ ਮੁਖੀ ਇੰਸਪੈਕਟਰ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਕਤ ਹਮਲਾਵਰ ਨੌਜਵਾਨ ਦੀ ਪਛਾਣ ਨਵਜੋਤ ਸਿੰਘ ਪੁੱਤਰ ਕੁਲਵੀਰ ਸਿੰਘ ਵਾਸੀ ਪੱਤੀ ਪੂਰੇਵਾਲ ਸ਼ੰਕਰ ਵਜੋਂ ਹੋਈ, ਜਿਸ ਦੇ ਖ਼ਿਲਾਫ਼ ਥਾਣਾ ਸਦਰ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Manoj

This news is Content Editor Manoj