ਅੱਧੀ ਰਾਤ ਨੂੰ ਪਿਤਾ ਦੇ ਕੋਲ ਆਇਆ ਮੁੰਡਾ, ਗੱਲ ਸੁਣ ਖਿਸਕ ਗਈ ਪੈਰਾਂ ਹੇਠੋਂ ਜ਼ਮੀਨ

07/02/2017 12:02:17 PM

ਲੁਧਿਆਣਾ (ਰਿਸ਼ੀ) : 25 ਸਾਲਾ ਨੌਜਵਾਨ ਨੇ ਸ਼ੁੱਕਰਵਾਰ ਰਾਤ ਘਰ ਵਿਚ ਪਹਿਲਾਂ ਜ਼ਹਿਰੀਲਾ ਪਦਾਰਥ ਨਿਗਲਿਆ ਫਿਰ ਦੂਜੇ ਕਮਰੇ ਵਿਚ ਸੌਂ ਰਹੇ ਪਿਤਾ ਨੂੰ ਜਾ ਕੇ ਦੱਸ ਦਿੱਤਾ। ਉਸ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਜਾਂਚ ਅਧਿਕਾਰੀ ਜਨਕ ਰਾਜ ਮੁਤਾਬਕ ਮ੍ਰਿਤਕ ਦੀ ਪਛਾਣ ਨਵੀਨ ਕਪੂਰ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਪਿਤਾ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਬੇਟਾ ਡਰਾਈਵਰੀ ਕਰਦਾ ਸੀ। 4 ਮਹੀਨੇ ਪਹਿਲਾਂ ਬੇਟੇ ਦਾ ਵਿਆਹ ਹੋਇਆ ਸੀ। ਰਾਤ 11 ਵਜੇ ਜ਼ਹਿਰੀਲਾ ਪਦਾਰਥ ਨਿਗਲ ਕੇ ਉਸ ਦੇ ਕੋਲ ਆ ਕੇ ਦੱਸਣ ਲੱਗ ਪਿਆ, ਜਿਸ ਤੋਂ ਬਾਅਦ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ। ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਐਤਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਧਾਰਾ 174 ਦੀ ਕਾਰਵਾਈ ਕਰ ਕੇ ਪਰਿਵਾਰ ਹਵਾਲੇ ਕੀਤੀ ਜਾਵੇਗੀ।