ਸਿੰਘੂ ਬਾਰਡਰ ਤੋਂ ਪਰਤਦਿਆਂ ਨੌਜਵਾਨ ਕਿਸਾਨ ਦੀ ਹੋਈ ਮੌਤ

04/02/2021 1:15:24 AM

ਅਲਾਵਲਪੁਰ,(ਬੰਗੜ)- ਜ਼ਿਲ੍ਹਾ ਜਲੰਧਰ ਦੇ ਆਦਮਪੁਰ ਦੇ ਨਜ਼ਦੀਕੀ ਪਿੰਡ ਮਨਸੂਰਪੁਰ ਬਡਾਲਾ ਦੇ ਨੌਜਵਾਨ ਕਿਸਾਨ ਅਰਸ਼ਪ੍ਰੀਤ ਸਿੰਘ ਦੀ ਦਿੱਲੀ ਸਿੰਘੂ ਬਾਰਡਰ ਤੋਂ ਵਾਪਸ ਆਉਂਦੇ ਸਮੇਂ ਸੋਨੀਪਤ ਦੇ ਨਜ਼ਦੀਕ ਚਲਦੇ ਹੋਏ ਟਰੈਕਟਰ ਟਰਾਲੀ ਵਿਚੋਂ ਡਿੱਗਣ ਕਾਰਣ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਕਿਸਾਨ ਦੀ ਉਮਰ 19 ਸਾਲ, ਜੋ ਕਿ ਮਾਂ-ਪਿਓ ਦਾ ਇਕਲੌਤਾ ਜਵਾਨ ਪੁੱਤਰ, ਇਕ ਭੈਣ ਦਾ ਭਰਾ ਜੋ ਕਿ ਅੱਜ ਦਿੱਲੀ ਤੋਂ ਪਰਤਦਿਆਂ ਐਕਸੀਡੈਂਟ ਕਾਰਣ ਟਰੈਕਟਰ ਤੋਂ ਡਿੱਗ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: 'ਮੋਦੀ ਸਰਕਾਰ ਨੇ ਅਕਾਲੀ ਦਲ ਨੂੰ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਲੜਨ ਤੋਂ ਰੋਕਣ ਦੀ ਕੀਤੀ ਕੋਸ਼ਿਸ਼'

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਮੱਲ੍ਹੀ ਨੰਗਲ ਅਤੇ ਹਰਜਿੰਦਰ ਸਿੰਘ ਦੂਹਰਾ ਆਦਿ ਕਿਸਾਨ ਦੱਸਿਆ ਕਿ 29 ਮਾਰਚ ਤੋਂ ਮ੍ਰਿਤਕ ਅਰਸ਼ਦੀਪ ਪਿੰਡ ਦੇ ਕਿਸਾਨਾਂ ਨਾਲ ਸਿੰਘੂ ਬਾਰਡਰ ਦਿੱਲੀ ਨੂੰ ਗਿਆ ਹੋਇਆ ਸੀ ਪ੍ਰੰਤੂ ਸੋਨੀਪਤ ਦੇ ਨਜ਼ਦੀਕ ਟਰੈਕਟਰ ਤੋਂ ਡਿੱਗਣ ਕਾਰਣ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਸੋਨੀਪਤ ਵਿਖੇ ਮੋਰਚਰੀ ਵਿਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ:  ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 3187 ਨਵੇਂ ਮਾਮਲੇ ਆਏ ਸਾਹਮਣੇ, 60 ਦੀ ਮੌਤ

Bharat Thapa

This news is Content Editor Bharat Thapa