ਡੀ. ਜੇ. 'ਤੇ ਨੱਚਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਨੌਜਵਾਨ 'ਤੇ ਇੱਟਾਂ-ਪੱਥਰਾਂ ਨਾਲ ਹਮਲਾ (ਵੀਡੀਓ)

06/23/2018 4:13:36 PM

ਜਲੰਧਰ (ਰਮਨ, ਸੋਨੂੰ)— ਜਲੰਧਰ ਦੇ ਸ਼ਿਵਾਜੀ ਨਗਰ 'ਚ ਆਪਸੀ ਰੰਜਿਸ਼ ਨੂੰ ਲੈ ਕੇ ਕੁਝ ਨੌਜਵਾਨਾਂ ਵੱਲੋਂ ਇਕ ਲੜਕੇ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ। ਦਰਅਸਲ, ਮਾਮਲਾ ਕੁਝ ਦਿਨ ਪਹਿਲਾਂ ਦਾ ਹੈ ਜਦੋਂ ਇਕ ਵਿਆਹ ਸਮਾਰੋਹ 'ਚ ਡੀ. ਜੇ 'ਤੇ ਨੱਚਣ ਨੂੰ ਲੈ ਕੇ ਲਾਲੀ ਅਤੇ ਸੁਨੀਲ ਕੁਮਾਰ ਦਾ ਆਪਸ ਵਿੱਚ ਝਗੜਾ ਹੋਇਆ ਸੀ। ਇਸੇ ਘਟਨਾ ਨੂੰ ਲੈ ਕੇ ਸ਼ੁੱਕਰਵਾਰ ਰਾਤ 9.30 ਵਜੇ ਦੇ ਕਰੀਬ ਕੁਝ ਨੌਜਵਾਨਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਗੁੰਡਾਗਰਦੀ ਕੀਤੀ। 

ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਸ਼ੇ ਰੰਜਿਸ਼ ਦੇ ਕਾਰਨ ਗੁਆਂਢ 'ਚ ਰਹਿਣ ਵਾਲੇ ਲਾਲੀ, ਅਰਜੁਨ, ਅਮਨ, ਅਜੇ ਅਤੇ ਹੋਰ ਸਾਥੀਆਂ ਨੇ ਸੁਨੀਲ ਕੁਮਾਰ 'ਤੇ ਹਮਲਾ ਕੀਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ 5 ਦੀ ਪੁਲਸ ਮੌਕੇ 'ਤੇ ਪੁੱਜੀ। ਹਮਲਾਵਰਾਂ ਦਾ ਇਕ ਮੋਟਰਸਾਈਕਲ ਬਰਾਮਦ ਕਰਕੇ 5 ਨੌਜਵਾਨਾਂ ਨੂੰ ਕਾਬੂ ਕਰ ਕੀਤਾ। ਉਥੇ ਹੀ ਜਾਂਚ ਅਧਿਕਾਰੀ ਜਗਤਾਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।