ਰੇਲਵੇ ਦੇ ਸਫਰ ''ਤੇ ਜੀ. ਐੱਸ. ਟੀ. ਦਾ ਅਸਰ

07/03/2017 3:40:22 PM

ਫਿਰੋਜ਼ਪੁਰ - ਜੀ. ਐੱਸ. ਟੀ. ਦੇ ਦਾਇਰੇ 'ਚ ਰੇਲਵੇ ਕੈਂਟਰਿੰਗ ਦੇ ਵੀ ਆ ਜਾਣ ਨਾਲ ਪਲੇਟਫਾਰਮ ਤੋਂ ਲੈ ਕੇ ਰੇਲਗੱਡੀਆਂ ਦੇ ਅੰਦਰ ਤੱਕ ਮਿਲਣ ਵਾਲਾ ਖਾਣਾ-ਪੀਣਾ ਮਹਿੰਗਾ ਹੋ ਗਿਆ ਹੈ। ਪਹਿਲੀ ਵਾਰ ਪਲੇਟਫਾਰਮ 'ਤੇ ਸਟਾਲ ਅਤੇ ਟ੍ਰਾਲੀਆਂ 'ਚ ਵਿਕਣ ਵਾਲੇ ਖਾਣੇ ਅਤੇ ਹੋਰ ਸਮਾਨ 'ਤੇ 12 ਫੀਸਦੀ ਟੈਕਸ ਲੱਗਣ ਵਾਲਾ ਹੈ। ਕਮਰਸ਼ੀਅਲ ਪਾਰਸਲ 'ਤੇ ਵੀ ਹੁਣ ਪੰਜ ਫੀਸਦੀ ਜੀ. ਐੱਸ. ਟੀ. ਲੱਗਣਾ ਸ਼ੁਰੂ ਹੋ ਗਿਆ ਹੈ। ਫਿਲਹਾਲ ਰੇਲਵੇ ਕੈਂਟਰਿੰਗ ਦੇ ਜੀ. ਐੱਸ. ਟੀ. ਦੇ ਦਾਇਰੇ  'ਚ ਆਉਣ ਤੋਂ ਲੈ ਕੇ ਮੰਡਲ ਰੇਲ ਅਧਿਕਾਰੀਆਂ 'ਚ ਅਸਹਿਜਤਾ ਦੀ ਸਥਿਤੀ ਹੈ। ਸ਼ਤਾਬਦੀ, ਰਾਜਧਾਨੀ ਦੁਰੰਤੋ, ਤੇਜਸ, ਗਤਿਮਾਨ, ਪ੍ਰੀਮਿਯਮ ਰੇਲਗੱਡੀ ਅਤੇ ਹੋਰ ਅਨੇਕਾ ਰੇਲਗੱਡੀਆਂ 'ਚ ਮਿਲਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ 'ਤੇ 12 ਫੀਸਦੀ ਟੈਕਸ ਦੇਣਾ ਹੋਵੇਗਾ। 
ਦੂਜੇ ਪਾਸੇ ਕੈਂਟਰਿੰਗ 'ਚ ਜੀ. ਐੱਸ. ਟੀ. ਕਿਵੇਂ ਲਾਗੂ ਕੀਤਾ ਜਾਵੇ ਇਸ ਦੇ ਲਈ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਸੁਪਰਵਾਇਜ਼ਰਾਂ ਦੀ ਬੈਠਕ ਮੰਡਲ ਹੈੱਡ ਕਵਾਟਰ ਫਿਰੋਜ਼ਪੁਰ 'ਚ ਸੀਨੀਅਰ ਡੀ. ਸੀ. ਐੱਮ. ਸੋਨੂੰ ਲੂਥਰਾ ਅਤੇ ਡੀ ਸੀ .ਐੱਮ. ਰਜਨੀਸ਼ ਸ੍ਰੀਵਾਸਤਵ ਦੀ ਅਗਵਾਈ 'ਚ ਹੋਈ ਹੈ। ਬੈਠਕ 'ਚ ਜੀ. ਐੱਸ. ਟੀ. 'ਤੇ ਮੰਥਨ ਹੋਇਆ। 
ਏ. ਸੀ ਕੋਚ ਦੇ ਇਹ ਹੋਣਗੇ ਰੇਟ : 
ਏ. ਸੀ. ਕੋਚ 'ਚ ਚਾਹ 10 ਰੁਪਏ, ਬ੍ਰੇਕਫਾਸਟ 66.5 ਦੀ ਥਾਂ 80 ਰੁਪਏ, ਲੰਚ 112 ਰੁਪਏ ਦੀ ਥਾਂ 135 ਰੁਪਏ 'ਚ, ਸ਼ਾਮ ਦੀ ਚਾਹ 40 ਦੀ ਥਾਂ 50 ਰੁਪਏ 'ਚ ਮਿਲੇਗਾ। ਜਦਕਿ ਦੁਰੰਤੋ ਵਰਗੀਆਂ ਰੇਲਗੱਡੀਆਂ 'ਚ ਸਵੇਰ ਦੀ ਚਾਹ 6.5 ਦੀ ਥਾਂ 10 ਰੁਪਏ 'ਚ, ਬ੍ਰੇਕਫਾਸਟ 34 ਦੀ ਥਾਂ 45 ਰੁਪਏ 'ਚ, ਲੰਚ 71 ਦੀ ਥਾਂ 85 ਰੁਪਏ 'ਚ ਅਤੇ ਸ਼ਾਮ ਦੀ ਚਾਹ 18 ਰੁਪਏ ਦੀ ਥਾਂ 25 ਰੁਪਏ 'ਚ ਮਿਲੇਗੀ।