ਕੌਮੀ ਕੁਸ਼ਤੀ ਚੈਪੀਅਨ ਖਿਡਾਰਨਾਂ ਝੋਨਾ ਲਗਾਉਣ ਲਈ ਮਜ਼ਬੂਰ

06/26/2019 3:42:09 PM

ਨਿਹਾਲ ਸਿੰਘ ਵਾਲਾ  (ਬਾਵਾ/ਜਗਸੀਰ)—ਕੁਸ਼ਤੀ ਦੀਆਂ ਕੌਮੀ ਖਿਡਾਰਨਾਂ ਆਪਣੇ ਮਾਪਿਆਂ ਦੀ ਗਰੀਬੀ ਕਾਰਨ ਝੋਨਾ ਲਗਾਉਣ ਲਈ ਮਜਬੂਰ ਹਨ। ਅਜਿਹੀ ਉਦਾਹਰਨ ਨਿਹਾਲ ਸਿੰਘ ਵਾਲਾ ਨੇੜਲੇ ਪਿੰਡਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ, ਜਿੱਥੇ ਸੂਬਾ ਤੇ ਕੌਮੀ ਪੱਧਰ ਦੀਆਂ ਕੁਸ਼ਤੀ ਖਿਡਾਰਨਾਂ ਆਪਣੇ ਘਰਾਂ ਦੀ ਸਥਿਤੀ ਸੁਧਾਰਨ ਲਈ ਪਰਿਵਾਰ ਨਾਲ ਝੋਨਾ ਲਗਾਉਣ ਲਈ ਮਜਬੂਰ ਹਨ।

ਨਿਹਾਲ ਸਿੰਘ ਵਾਲਾ, ਧੂੜਕੋਰ ਰਣਸੀਂਹ ਤੇ ਰਣਸੀਂਹ ਕਲਾਂ ਦੀਆਂ ਡੇਢ ਸੈਂਕੜਾ ਤੋਂ ਵੱਧ ਕੁੜੀਆਂ ਪਹਿਲਵਾਨੀ ਕਰ ਰਹੀਆਂ ਹਨ ਅਤੇ ਰਾਸ਼ਟਰੀ ,ਅੰਤਰਰਾਸ਼ਟਰੀ ਪੱਧਰ ਤੇ ਝੰਡੇ ਬੁਲੰਦ ਕਰ ਚੁੱਕੀਆਂ ਹਨ। ਇਨ੍ਹਾਂ ਸਾਧਾਰਨ ਕਿਰਤੀ ਪਰਿਵਾਰ ਦੀਆਂ ਕੁੜੀਆਂ 'ਚੋਂ ਕਈ ਪਹਿਲਵਾਨ ਕੁੜੀਆਂ ਆਪੇ ਮਾਪਿਆਂ ਨਾਲ ਘਰ ਦੀ ਸਥਿਤੀ ਸੁਧਰਨ ਲਈ ਝੋਨਾ ਲਗਾ ਰਹੀਆਂ ਹਨ। ਰਣਸੀਂਹ ਕਲਾਂ ਦੀਆਂ ਇਨ੍ਹਾਂ ਪਹਿਲਵਾਨਾਂ ਵਿਚੋਂ ਅਰਸ਼ਪ੍ਰੀਤ ਕੋਰ ਨੇ 9 ਸੋਨ ਤਮਗੇ ਜਿੱਤੇ ਹਨ ਅਤੇ 6 ਵਾਰ ਕੌਮੀ ਖੇਡਾਂ ਵਿੱਚ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤ ਚੁੱਕੀ ਹੈ। ਅਰਸ਼ਪ੍ਰੀਤ ਖੇਲੋ ਇੰਡੀਆ ਵਿਚ ਵੀ ਜੌਹਰ ਵਿਖਾ ਚੁੱਕੀ ਹੈ। ਇਸ ਤਰ੍ਹਾਂ ਹੀ ਧਰਮਪਰੀਤ ਕੌਰ ਦੇ ਪੰਜਾਬ 'ਚੋਂ 3 ਸੋਨ ਤਮਗੇ ਹਨ ਅਤੇ ਕੌਮੀ ਖੇਡਾਂ ਵਿਚ ਭਾਗ ਲੈ ਚੁੱਕੀ ਹੈ। 

ਜ਼ਿਕਰਯੋਗ ਹੈ ਕਿ 28 ਤਰੀਕ ਨੂੰ ਨਿਹਾਲ ਸਿੰਘ ਵਾਲਾ ਵਿਖੇ ਜਿਲਾ ਕੁਸ਼ਤੀ ਸੰਸਥਾ ਮੋਗਾ ਵੱਲੋਂ ਜੂਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਹ ਪਹਿਲਵਾਨ ਕੁੜੀਆਂ ਨੂੰ ਭਵਿੱਖ ਨਾਲੋਂ ਕੰਮ ਪਿਆਰਾ ਜਾਪ ਰਿਹਾ ਹੈ। ਜਦ ਕਿ ਉਨ੍ਹਾਂ ਨੂੰ ਸਖਤ ਪ੍ਰੈਕਟਿਸ ਤੇ ਚੰਗੀ ਖੁਰਾਕ ਦੀ ਲੋੜ ਹੈ।

Shyna

This news is Content Editor Shyna