ਪ੍ਰਵਾਸੀ ਮਜ਼ਦੂਰ ਨੇ ਪੀਤੀ ਜ਼ਹਿਰੀਲੀ ਦਵਾਈ

01/20/2018 1:52:45 AM

ਬੰਗਾ, (ਚਮਨ ਲਾਲ/ਰਾਕੇਸ਼)- ਮਸੰਦਾਂ ਪੱਟੀ 'ਚ ਕੁੱਝ ਕੁ ਦਿਨ ਪਹਿਲਾਂ ਇਕ ਪ੍ਰਵਾਸੀ ਮਜ਼ਦੂਰ ਵੱਲੋਂ ਜ਼ਹਿਰੀਲੀ ਕੀਟਨਾਸ਼ਕ ਦਵਾਈ ਪੀ ਲਈ ਗਈ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਜ਼ੇਰੇ ਇਲਾਜ ਪ੍ਰਵਾਸੀ ਮਜ਼ਦੂਰ ਦੇ ਕਰੀਬੀ ਰਮੇਸ਼ ਕੁਮਾਰ ਪੁੱਤਰ ਦਿਨੇਸ਼ ਗੁਪਤਾ ਨਾਮੀ ਇਕ ਦੋਸਤ ਨੇ ਦੱਸਿਆ ਕਿ ਮੁੰਨਾ ਕੁਮਾਰ ਪੁੱਤਰ ਭੂਵਨੇਸ਼ਵਰੀ ਸ਼ਾਹ ਬਿਹਾਰ ਦਾ ਰਹਿਣ ਵਾਲਾ ਹੈ ਤੇ ਉਹ ਮੇਰੇ ਕੋਲ 15 ਦਿਨ ਪਹਿਲਾਂ ਆਇਆ ਸੀ। ਮੈਂ ਉਸ ਨੂੰ ਡੇਅਰੀ ਦੇ ਕੰਮ 'ਤੇ ਰੱਖਿਆ ਸੀ। ਮੁੰਨਾ ਨੂੰ ਉਸ ਦੇ ਬਿਹਾਰ ਸਥਿਤ ਪਿੰਡ ਤੋਂ ਕਿਸੇ ਦਾ ਟੈਲੀਫੋਨ ਆਇਆ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਕੀਟਨਾਸ਼ਕ ਜ਼ਹਿਰੀਲੀ ਦਵਾਈ ਪੀ ਲਈ, ਜਿਸ ਦਾ ਪਤਾ ਲੱਗਦੇ ਹੀ ਮੈਂ ਉਸ ਨੂੰ ਉਕਤ ਹਸਪਤਾਲ ਲੈ ਆਇਆ ਤੇ ਉਸ ਦਾ ਇਲਾਜ ਹੋ ਰਿਹਾ ਹੈ। ਸੂਚਨਾ ਮਿਲਦੇ ਹੀ ਬੰਗਾ ਸਿਟੀ ਪੁਲਸ ਦੇ ਏ.ਐੱਸ.ਆਈ. ਕੁਲਵੀਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਆਪਣੀ ਜਾਂਚ-ਪੜਤਾਲ ਕਰਨੀ ਸ਼ੁਰੂ ਕੀਤੀ।