Work From Home ਰਾਹੀਂ ਰੋਜ਼ਾਨਾ ਹਜ਼ਾਰਾਂ ਰੁਪਏ ਕਮਾਉਣ ਆਫ਼ਰ ਦੇ ਕੇ ਮਾਰੀ ਠੱਗੀ, ਪੜ੍ਹੋ ਪੂਰਾ ਮਾਮਲਾ

06/08/2023 5:18:19 AM

ਚੰਡੀਗੜ੍ਹ (ਸੁਸ਼ੀਲ): ਵਰਕ ਫਰਾਮ ਹੋਮ ਦੇ ਨਾਂ ’ਤੇ ਬਟਰੇਲਾ ਨਿਵਾਸੀ ਮਨੋਜ ਕੁਮਾਰੀ ਨਾਲ 21 ਹਜ਼ਾਰ 458 ਰੁਪਏ ਦੀ ਠੱਗੀ ਹੋ ਗਈ। ਸਾਈਬਰ ਸੈੱਲ ਨੇ ਸ਼ਿਕਾਇਤ ਤੋਂ ਬਾਅਦ ਜਾਂਚ ਕਰ ਕੇ ਅਣਪਛਾਤੇ ਠੱਗਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - Live-in Relationship 'ਚ ਰਹਿ ਰਹੀ ਔਰਤ ਦਾ ਬੇਰਹਿਮੀ ਨਾਲ ਕਤਲ, ਕਈ ਟੁਕੜਿਆਂ 'ਚ ਮਿਲੀ ਲਾਸ਼

ਮਨੋਜ ਕੁਮਾਰੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸਕੂਲ ਵਿਚ ਨੌਕਰੀ ਕਰਦੀ ਹੈ। 31 ਮਈ ਦੀ ਰਾਤ 8 ਵਜੇ ਇੰਸਟਾਗ੍ਰਾਮ ’ਤੇ ਪੈਨਸਿਲ ਪੈਕਿੰਗ ਵਰਕ ਦਾ ਵੀਡੀਓ ਵੇਖ ਰਹੀ ਸੀ। ਵੀਡੀਓ ਵਿਚ ਲਿਖਿਆ ਸੀ ਕਿ ਵਰਕ ਫਰਾਮ ਹੋਮ ਕਰ ਕੇ ਹਰ ਰੋਜ਼ ਤਿੰਨ ਤੋਂ ਚਾਰ ਹਜ਼ਾਰ ਰੁਪਏ ਕਮਾ ਸਕਦੇ ਹੋ। ਲਿੰਕ ’ਤੇ ਕਲਿੱਕ ਕਰਦਿਆਂ ਹੀ ਵ੍ਹਟਸਐਪ ਨੰਬਰ ਖੁੱਲ੍ਹ ਗਿਆ। ਇਸ ਤੋਂ ਬਾਅਦ ਆਧਾਰ ਕਾਰਡ ਦੀ ਫੋਟੋ ਅਤੇ ਸੈਲਫੀ ਮੰਗੀ, ਜੋ ਭੇਜ ਦਿੱਤੀ। ਇਸਤੋਂ ਬਾਅਦ ਵ੍ਹਟਸਐਪ ’ਤੇ ਚੈਟ ਕਰਨ ਵਾਲਿਆਂ ਨੇ ਸਕੈਨਰ ਭੇਜ ਕੇ 620 ਰੁਪਏ ਮੰਗੇ, ਜੋ ਭੇਜ ਦਿੱਤੇ।

ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ 'ਚ ਵਾਪਰਿਆ ਇਕ ਹੋਰ ਦਰਦਨਾਕ ਹਾਦਸਾ, ਮਾਲਗੱਡੀ ਹੇਠਾਂ ਆਉਣ ਨਾਲ 6 ਲੋਕਾਂ ਦੀ ਮੌਤ

ਉਨ੍ਹਾਂ ਕਿਹਾ ਕਿ ਸਵੇਰੇ ਡਲਿਵਰੀ ਵਾਲਾ ਮੁੰਡਾ ਪੈਕਿੰਗ ਕਰਨ ਲਈ ਸਾਮਾਨ ਤੁਹਾਡੇ ਕੋਲ ਪਹੁੰਚਾ ਦੇਵੇਗਾ। ਇਸਤੋਂ ਪਹਿਲਾਂ ਤੁਸੀਂ ਸਾਨੂੰ 2599 ਰੁਪਏ ਭੇਜ ਦਿਓ। ਉਹ ਵੀ ਦੇ ਦਿੱਤੇ। ਇਸ ਤਰ੍ਹਾਂ ਕਰਦੇ-ਕਰਦੇ 7 ਕਿਸ਼ਤਾਂ ਵਿਚ 21458 ਰੁਪਏ ਲੈ ਕੇ ਸਾਮਾਨ ਨਹੀਂ ਦਿੱਤਾ। ਇਸ ਤੋਂ ਬਾਅਦ 7000 ਰੁਪਏ ਹੋਰ ਮੰਗਣ ਲੱਗੇ ਤਾਂ ਮਨ੍ਹਾ ਕਰ ਦਿੱਤਾ। ਠੱਗੀ ਦਾ ਅਹਿਸਾਸ ਹੋਣ ’ਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਅਣਪਛਾਤੇ ਠੱਗਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra