ਸਧਾਰਨ ਦਿੱਸਣ ਵਾਲੀਆਂ ਔਰਤਾਂ ਨੇ ਦੁਕਾਨ 'ਚ ਇਸ ਤਰ੍ਹਾਂ ਕੀਤੀ ਚੋਰੀ ਜਿਸ ਨੂੰ ਦੇਖ ਤੁਸੀਂ ਰਹਿ ਜਾਓਗੇ ਹੈਰਾਨ (ਵੀਡੀਓ)

06/03/2017 10:31:43 AM

ਫਗਵਾਡ਼ਾ— ਆਮ ਤੌਰ 'ਤੇ ਲੋਕ ਔਰਤਾਂ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਦੇ ਹਨ। ਕਿਉਂਕੀ ਉਨ੍ਹਾਂ 'ਤੇ ਲੋਕਾਂ ਨੂੰ ਜਲਦੀ ਸ਼ੱਕ ਨਹੀਂ ਹੁੰਦਾ ਪਰ ਔਰਤਾਂ ਦੀ ਜਿਹਡ਼ੀ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਉਸ ਨੂੰ ਦੇਖਣ ਤੋਂ ਬਾਅਦ ਤੁਸੀਂ ਯਕੀਨ ਨਹੀਂ ਕਰ ਸਕੋਗੇ। ਇਕ ਦੁਕਾਨ 'ਚ ਔਰਤਾਂ ਦੀ ਇਸ ਕਰਤੂਤ ਨੂੰ ਦੇਖ ਕੇ ਤੁਸੀਂ ਦੰਗ ਰਹਿਣ ਜਾਓਗੇ। ਜਿਸ ਤਰੀਕੇ ਨਾਲ ਔਰਤਾਂ ਨੇ ਦੁਕਾਨਦਾਰ ਨੂੰ ਚੂਨਾ ਲਗਾਇਆ, ਉਸ ਨੂੰ ਦੇਖ ਕੋਈ ਵੀ ਸ਼ੱਕ ਨਹੀਂ ਕਰ ਪਾਏਗਾ ਕਿ ਔਰਤਾਂ ਇੰਨੀਆਂ ਚਲਾਕ ਵੀ ਹੋ ਸਕਦੀਆਂ ਹਨ।
ਵੀਡੀਓ ਹੋਇਆ ਸ਼ੋਸ਼ਲ ਮੀਡੀਆ 'ਤੇ ਵਾਇਰਲ
ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਚੋਰੀ ਦਾ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ 3 ਔਰਤਾਂ ਦੁਕਾਨ 'ਚ ਆਈਆਂ ਅਤੇ ਦੁਕਾਨਦਾਰ ਨੂੰ ਗੱਲਾਂ 'ਚ ਲਗਾ ਕੇ ਸਮਾਨ ਚੋਰੀ ਕਰ ਲਿਆ ਅਤੇ ਦੁਕਾਨਦਾਰ ਨੂੰ ਭਨਕ ਵੀ ਨਹੀਂ ਲੱਗੀ। ਔਰਤਾਂ ਦੀ ਇਹ ਹਰਕਤ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ ਕੈਮਰੇ 'ਚ ਕੈਦ ਹੋ ਗਈ। ਉਕਤ ਘਟਨਾ ਪੰਜਾਬ ਦੇ ਫਗਵਾਡ਼ਾ ਦੀ ਦੱਸੀ ਜਾ ਰਹੀ ਹੈ। ਪੁਲਸ ਹੁਣ ਸੀ. ਸੀ. ਟੀ. ਵੀ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਭਾਲ 'ਚ ਜੁਟੀ ਹੋਈ ਹੈ।