ਮਹਿਲਾ ਦਿਵਸ ''ਤੇ ਵਿਸ਼ੇਸ਼: ਦੁਨੀਆ ਦੀ ਪਰਵਾਹ ਛੱਡ ਸਵਰਨਜੀਤ ਕੌਰ ਬਣੀ ਸਟਾਰ ''ਨਾਰੀ'' (ਵੀਡੀਓ)

03/08/2020 6:28:34 PM

ਫਤਿਹਗੜ੍ਹ ਸਾਹਿਬ (ਵਿਪਨ): ਜੇਕਰ ਹੌਂਸਲੇ ਬੁਲੰਦ ਹੋਣ ਤਾਂ ਹਰ ਮੰਜ਼ਿਲ ਨੂੰ ਪਾਇਆ ਜਾ ਸਕਦਾ ਹੈ। ਅਜਿਹੀ ਹੀ ਹੌਂਸਲੇ ਦੀ ਮਿਸਾਲ ਹੈ, ਸੰਘੌਲ ਦੀ ਸਵਰਨਜੀਤ ਕੌਰ, ਜਿਸ ਨੇ ਦੰਗਲ ਨੂੰ ਆਪਣੀ ਮੰਜ਼ਿਲ ਬਣਾਇਆ ਅਤੇ ਇਸ 'ਚ ਕਾਮਯਾਬੀ ਵੀ ਹਾਸਲ ਕੀਤੀ। ਦੰਗਲ 'ਚ ਸਵਰਨਜੀਤ ਨੇ ਉਹ ਮੁਕਾਮ ਵੀ ਹਾਸਲ ਕੀਤਾ, ਜਿਸ ਨੂੰ ਪਾਉਣ ਦੇ ਲਈ ਵਧੀਆ-ਵਧੀਆ ਪਹਿਲਵਾਨਾਂ ਦੇ ਪਸੀਨੇ ਛੁੱਟ ਜਾਂਦੇ ਹਨ। ਜਾਣਕਾਰੀ ਮੁਤਾਬਕ ਸਵਰਨਜੀਤ ਕੌਰ ਦੰਗਲ ਮੁਕਾਬਲਿਆਂ 'ਚ ਰੁਸਤਮ-ਏ-ਹਿੰਦ ਦਾ ਖਿਤਾਬ ਹਾਸਲ ਕਰ ਚੁੱਕੀ ਹੈ।

ਇਸ ਦੇ ਬਾਅਦ ਭਾਰਤੀ ਕੁਮਾਰੀ ਖਿਤਾਬ ਵੀ ਉਹ ਆਪਣੇ ਨਾਂ ਕਰ ਚੁੱਕੀ ਹੈ। ਸਵਰਨਜੀਤ ਦੀ ਮੰਨੀਏ ਤਾਂ ਇਸ ਮੁਕਾਮ ਨੂੰ ਹਾਸਲ ਕਰਨ 'ਚ ਉਸ ਦੇ ਪਿਤਾ ਦਾ ਅਹਿਮ ਰੋਲ ਰਿਹਾ ਹੈ, ਜਿਨ੍ਹਾਂ ਨੇ ਸਮਾਜ ਨੂੰ ਦਰ-ਕਿਨਾਰ ਕਰਦੇ ਹੋਏ ਸਵਰਨਜੀਤ ਕੌਰ ਨੂੰ ਅਖਾੜੇ 'ਚ ਉਤਾਰਨ ਦੇ ਲਈ ਉਤਸ਼ਾਹਿਤ ਕੀਤਾ, ਜਿਨ੍ਹਾਂ ਦੀ ਹਿੰਮਤ ਸਦਕਾ ਸਵਰਨਜੀਤ ਅਖਾੜੇ 'ਚ ਪੁਰਸ਼ ਪਹਿਲਵਾਨਾਂ ਨਾਲ ਭਿੜ ਗਈ।


ਸਵਰਨਜੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ 'ਚ ਕੁੜੀਆਂ ਨੂੰ ਪਤਾ ਵੀ ਨਹੀਂ ਸੀ ਕਿ ਕੁੜੀਆਂ ਦੇ ਲਈ ਕੁਸ਼ਤੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਉਸ ਸਮੇਂ ਕੋਚ ਰਾਜਵੀਰ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ, ਜਿਸ ਦੇ ਬਾਅਦ ਉਹ ਉਨ੍ਹਾਂ ਤੋਂ ਸਿੱਖਣ ਦੇ ਲਈ ਜਾਂਦੇ ਸਨ। ਇਸ ਦੇ ਬਾਅਦ ਕੁਸ਼ਤੀ ਦੇ ਪ੍ਰਤੀ ਉਨ੍ਹਾਂ ਦੀ ਰੂਚੀ ਵਧੀ ਅਤੇ ਉਹ ਇਸ ਤਰ੍ਹਾਂ ਇਸ ਖੇਡ ਨਾਲ ਜੁੜ ਗਈ। ਇਸ ਦੇ ਬਾਅਦ ਸਵਰਨਜੀਤ ਕੌਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਹੁਣ ਤੱਕ ਰੁਸਤਮ-ਏ-ਹਿੰਦ ਦਾ ਖਿਤਾਬ ਹਾਸਲ ਕਰ ਚੁੱਕੀ ਹੈ। ਇਸ ਦੇ ਬਾਅਦ ਭਾਰਤੀ ਕੁਮਾਰੀ ਦਾ ਖਿਤਾਬ ਵੀ ਉਸ ਨੇ ਆਪਣੇ ਨਾਂ ਕੀਤਾ ਹੈ। ਇਸ ਦੇ ਇਲਾਵਾ ਉਹ ਨੈਸ਼ਨਲ ਅਤੇ ਸਟੇਟ ਸਮੇਤ ਇੰਟਰ ਸਟੇਟ 'ਚ ਸਿਲਵਰ ਅਤੇ ਬ੍ਰਾਨਜ ਸਮੇਤ ਕਈ ਮੈਡਲ ਜਿੱਤ ਚੁੱਕੀ ਹੈ। ਇਸ ਦੇ ਇਲਾਵਾ ਹੁਣ ਉਹ ਬੀ.ਐੱਸ.ਐਫ. 'ਚ ਭਰਤੀ ਹੋ ਚੁੱਕੀ ਹੈ, ਜਿਸ ਦੇ ਜ਼ਰੀਏ ਉਹ ਆਲ ਇੰਡੀਆ ਪੁਲਸ ਗੇਮ ਖੇਡ ਚੁੱਕੀ ਹੈ, ਜਿਸ 'ਚ ਉਸ ਨੇ ਬ੍ਰਾਨਜ ਮੈਡਲ ਜਿੱਤਿਆ ਹੈ।


ਇਸ ਸਬੰਧੀ ਜਦੋਂ ਸਵਰਨਜੀਤ ਕੌਰ ਦੀ ਛੋਟੀ ਭੈਣ ਰਾਜਵੀਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡਾ ਇਲਾਕਾ ਕਾਫੀ ਪਿਛੜਾ ਹੋਇਆ ਹੈ ਅਤੇ ਲੋਕਾਂ ਦੀ ਸੋਚ ਕੁੜੀਆਂ ਦੇ ਪ੍ਰਤੀ ਅੱਜ ਵੀ ਉਹ ਹੀ ਹੈ ਕਿ ਕੁੜੀਆਂ ਚੁੱਲ੍ਹੇ ਤੱਕ ਹੀ ਸੀਮਿਤ ਰਹਿਣੀਆਂ ਚਾਹੀਦੀਆਂ ਪਰ ਮੇਰੇ ਪਿਤਾ ਨੇ ਇਸ ਸੋਚ ਨੂੰ ਬਦਲਦੇ ਹੋਏ ਉਸ ਦੀ ਭੈਣ ਦੀ ਅੱਗੇ ਵਧਣ 'ਚ ਮਦਦ ਕੀਤੀ, ਜਿਸ ਦੇ ਬਾਅਦ ਉਸ ਦੀ ਭੈਣ ਨੇ ਅੱਜ ਇਹ ਮੁਕਾਮ ਹਾਸਲ ਕੀਤਾ ਹੈ।

Shyna

This news is Content Editor Shyna