ਪੰਜਾਬ ਜ਼ਿਮਨੀ ਚੋਣਾਂ : ਮਹਿਲਾ ਵੋਟਰਾਂ ''ਤੇ ਟਿਕੀਆਂ ਉਮੀਦਵਾਰਾਂ ਦੀਆਂ ਨਜ਼ਰਾਂ

10/07/2019 12:04:45 PM

ਚੰਡੀਗੜ੍ਹ : ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਮੈਦਾਨ 'ਚ ਉਤਰੇ ਉਮੀਦਵਾਰਾਂ ਦੀ ਨਜ਼ਰ ਮਹਿਲਾ ਵੋਟਰਾਂ 'ਤੇ ਟਿਕੀ ਹੋਈ ਹੈ ਕਿਉਂਕਿ ਇਨ੍ਹਾਂ ਚਾਰਾਂ ਹਲਕਿਆਂ 'ਚ ਮਹਿਲਾ ਵੋਟਰਾਂ ਦੀ ਗਿਣਤੀ ਲੱਖਾਂ 'ਚ ਹੈ। ਚਾਰੇ ਸੀਟਾਂ 'ਤੇ ਹੋਣ ਵਾਲੀਆਂ ਚੋਣਾਂ 'ਚ 7 ਲੱਖ, 76 ਹਜ਼ਾਰ, 7 ਵੋਟਰਾਂ 'ਚੋਂ 3 ਲੱਖ, 67 ਹਜ਼ਾਰ, 849 ਮਹਿਲਾ ਵੋਟਰਾਂ ਹਨ। ਚੋਣਾਂ ਦੌਰਾਨ ਮਹਿਲਾ ਵੋਟਰ ਵੀ ਉਮੀਦਵਾਰ ਦੀ ਜਿੱਤ ਜਾਂ ਹਾਰ 'ਚ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ।
ਜਲਾਲਾਬਦ 'ਤੇ ਸਭ ਦੀ ਨਜ਼ਰ
ਸਾਲ 2017 ਦੀਆਂ ਚੋਣਾਂ 'ਚ ਔਰਤਾਂ ਨੇ ਪੁਰਸ਼ਾਂ ਦੀ ਟੱਕਰ 'ਚ ਵੋਟਾਂ ਪਾਈਆਂ ਸਨ। ਜਲਾਲਾਬਾਦ ਸੀਟ 'ਤੇ ਸਭ ਤੋਂ ਜ਼ਿਆਦਾ 97 ਹਜ਼ਾਰ, 697 ਮਹਿਲਾ ਵੋਟਰ ਹਨ, ਉੱਥੇ ਹੀ 14 ਆਈ. ਏ. ਐੱਸ. ਅਧਿਕਾਰੀਆਂ ਨੂੰ ਚੋਣ ਡਿਊਟੀ 'ਚ ਤਾਇਨਾਤ ਕੀਤਾ ਗਿਆ ਹੈ।
920 ਪੋਲਿੰਗ ਬੂਥਾਂ 'ਤੇ ਹੋਵੇਗੀ ਵੋਟਿੰਗ
ਦਾਖਾ, ਫਗਵਾੜਾ, ਮੁਕੇਰੀਆਂ ਅਤੇ ਜਲਾਲਾਬਾਦ 'ਚ ਕੁੱਲ 920 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ 'ਚੋਂ ਫਗਵਾੜਾ 'ਚ 220, ਮੁਕੇਰੀਆਂ 'ਚ 241, ਦਾਖਾ 'ਚ 220 ਅਤੇ ਜਲਾਲਾਬਾਦ 'ਚ 230 ਪੋਲਿੰਗ ਬੂਥ ਬਣਾਏ ਗਏ ਹਨ।

Babita

This news is Content Editor Babita