ਸ਼ਰਮਸਾਰ! ਅੱਖਾਂ ਸਾਹਮਣੇ ਔਰਤ ਨੇ ਕੀਤੀ ਖੁਦਕੁਸ਼ੀ, ਲੋਕ ਬਣਾਉਂਦੇ ਰਹੇ ਵੀਡੀਓ (ਤਸਵੀਰਾਂ)

05/21/2019 6:43:15 PM

ਰੂਪਨਗਰ (ਸੱਜਣ ਸੈਣੀ)— ਦੁਨੀਆ 'ਚ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਤੱਕ ਦਾਅ 'ਤੇ ਲਗਾ ਦਿੰਦੇ ਹਨ ਪਰ ਕੁਝ ਅਜਿਹੇ ਵੀ ਹੁੰਦੇ ਹੋ ਜੋ ਸਿਰਫ ਤਮਾਸ਼ਾ ਹੀ ਦੇਖਦੇ ਰਹਿੰਦੇ ਹਨ ਅਤੇ ਮਨੋਰੰਜਨ ਲਈ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੰਦੇ ਹਨ। ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ ਦੀ ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਰੇਲਵੇ ਲਾਈਨਾਂ 'ਤੇ ਔਰਤ ਨੇ ਟਰੇਨ ਅੱਗੇ ਬੈਠ ਕੇ ਖੁਦਕੁਸ਼ੀ ਕਰ ਲਈ ਅਤੇ ਲੋਕ ਉਸ ਨੂੰ ਬਚਾਉਣ ਦੀ ਬਜਾਏ ਮਨੋਰੰਜਨ ਲਈ ਵੀਡੀਓ ਬਣਾਉਂਦੇ ਦਿੱਸ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ ਨੇ ਅਜਿਹੀ ਘਟੀਆ ਮਾਨਸਿਕਤਾ ਵਾਲੇ ਲੋਕਾਂ ਦੇ ਚਿਹਰਿਆਂ ਨੂੰ ਬੇਨਕਾਬ ਕੀਤਾ ਹੈ। 


ਰੌਂਗਟੇ ਖੜ੍ਹੇ ਕਰ ਦੇਣ ਵਾਲੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਪਰੇਸ਼ਾਨ ਮਹਿਲਾ ਟਰੇਨ ਦੀ ਪਟੜੀ 'ਤੇ ਖੁਦਕੁਸ਼ੀ ਕਰਨ ਲਈ ਟਰੇਨ ਦਾ ਇੰਤਜ਼ਾਰ ਕਰਦੀ ਬੈਠੀ ਦਿਖਾਈ ਦੇ ਰਹੀ ਹੈ ਪਰ ਨੇੜੇ ਖੜ੍ਹੇ ਕੁਝ ਵਿਅਕਤੀ ਉਸ ਔਰਤ ਨੂੰ ਬਚਾਉਣ ਦੀ ਬਜਾਏ ਮਨੋਰੰਜਨ ਲਈ ਉਸ ਦੇ ਮਰਨ ਦੀ ਵੀਡੀਓ ਬਣਾ ਰਹੇ ਹਨ। ਇਹ ਵੀਡੀਓ ਕਿਸ ਸਥਾਨ ਦੀ ਹੈ ਇਹ ਤਾਂ ਪਤਾ ਨਹੀਂ ਲੱਗ ਸਕਿਆ ਹੈ ਪਰ ਵੀਡੀਓ ਬਣਾ ਰਹੇ ਵਿਅਕਤੀਆਂ ਦੀ ਪਰਛਾਈ 'ਚ ਸਾਫ ਪਤਾ ਚੱਲ ਰਿਹਾ ਹੈ ਕਿ ਵੀਡੀਓ ਚਾਰ ਲੋਕ ਬਣਾ ਰਹੇ ਹਨ। ਅੱਖਾਂ ਦੇ ਸਾਹਮਣੇ ਖੁਦਕੁਸ਼ੀ ਕਰਨ ਵਾਲੀ ਔਰਤ ਦੀ ਅਜਿਹੀ ਮੌਤ ਦੀ ਵਾਇਰਲ ਹੋਈ ਵੀਡੀਓ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। 


ਜੇਕਰ ਦੇਖਿਆ ਜਾਵੇ ਤਾਂ ਰੇਲਵੇ ਟਰੈਕ 'ਤੇ ਮਰਨ ਵਾਲੀ ਔਰਤ ਨੂੰ ਵੀਡੀਓ ਬਣਾਉਣ ਦੀ ਬਜਾਏ ਵਿਅਕਤੀ ਔਰਤ ਨੂੰ ਬਚਾ ਸਕਦੇ ਸਨ ਪਰ ਉਕਤ ਵਿਅਕਤੀਆਂ ਨੇ ਔਰਤ ਨੂੰ ਬਚਾਉਣ ਦੀ ਬਜਾਏ ਆਪਣੇ ਮੋਬਾਇਲ 'ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। 
ਜੇਕਰ ਦੇਖਿਆ ਜਾਵੇ ਤਾਂ ਔਰਤ ਦੀ ਮੌਤ ਦੇ ਜ਼ਿੰਮੇਵਾਰ ਵੀਡੀਓ ਬਣਾ ਰਹੇ ਚਾਰੋਂ ਵਿਅਕਤੀ ਹਨ, ਇਸ ਲਈ ਪੁਲਸ ਨੂੰ ਚਾਹੀਦਾ ਹੈ ਕਿ ਉਕਤ ਵਿਅਕਤੀਆਂ ਦੀ ਖੋਜ ਕਰਕੇ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ, ਜਿਸ ਨਾਲ ਭਵਿੱਖ 'ਚ ਕੋਈ ਹੋਰ ਇਨਸਾਨੀਅਤ ਨੂੰ ਇਸ ਤਰ੍ਹਾਂ ਸ਼ਰਮਸਾਰ ਨਾ ਕਰ ਸਕੇ।

shivani attri

This news is Content Editor shivani attri