ਸਹੁਰੇ ਦੀਆਂ ਘਟੀਆ ਹਰਕਤਾਂ ਤੋਂ ਤੰਗ ਆ ਕੇ ਵਿਆਹੁਤਾ ਨੇ ਲਗਾਇਆ ਮੌਤ ਨੂੰ ਗਲੇ (ਤਸਵੀਰਾਂ)

05/01/2019 7:08:04 PM

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਮੇਹਟਿਆਣਾ ਦੇ ਅਧੀਨ ਆਉਂਦੇ ਪਿੰਡ ਸਾਹਰੀ 'ਚ ਬੀਤੀ ਮੰਗਲਵਾਰ ਦੇਰ ਸ਼ਾਮ ਆਪਣੇ ਸਹੁਰੇ ਦੀਆਂ ਗਲਤ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਦੀ ਪਛਾਣ ਸੰਦੀਪ ਕੌਰ ਪਤਨੀ ਅਮਰਿੰਦਰ ਸਿੰਘ ਵਾਸੀ ਸਾਹਰੀ ਪਿੰਡ ਦੇ ਰੂਪ 'ਚ ਹੋਈ ਹੈ। ਸੰਦੀਪ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲਦੇ ਹੀ ਭਾਰੀ ਗਿਣਤੀ 'ਚ ਪਿੰਡ ਦੇ ਲੋਕਾਂ ਦੇ ਨਾਲ ਪਿੰਡ ਦੇ ਸਰਪੰਚ ਸੋਹਨ ਸਿੰਘ ਮੌਕੇ 'ਤੇ ਪਹੁੰਚੇ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਥਾਣਾ ਮੇਹਟਿਆਣਾ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪੁਲਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।  


ਪਰਿਵਾਰ ਨੇ ਸਹੁਰੇ 'ਤੇ ਲਗਾਏ ਗੰਭੀਰ ਦੋਸ਼ 
ਬੁੱਧਵਾਰ ਸਵੇਰੇ ਸਿਵਲ ਹਸਪਤਾਲ ਕੰਪਲੈਕਸ 'ਚ ਮੇਹਟਿਆਣਾ ਪੁਲਸ ਦੀ ਮੌਜੂਦਗੀ 'ਚ ਮ੍ਰਿਤਕਾ ਸੰਦੀਪ ਕੌਰ ਦੇ ਨਾਨਕੇ ਪਿੰਡ ਲੰਮੇ ਪਿੰਡ ਤੋਂ ਆਏ ਪਰਿਵਾਰ ਨਾਲ ਰਿਸ਼ਤੇਦਾਰ ਹੁਸ਼ਿਆਰਪੁਰ ਸਿੰਘ ਅਤੇ ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸੰਦੀਪ ਦਾ ਵਿਆਹ 21 ਅਕਤੂਬਰ 2015 ਨੂੰ ਸਾਹਰੀ ਪਿੰਡ ਦੇ ਅਮਰਿੰਦਰ ਸਿੰਘ ਦੇ ਨਾਲ ਹੋਇਆ ਸੀ। ਸੰਦੀਪ ਦਾ ਪਤੀ ਜਦੋਂ ਨਿੱਜੀ ਕੰਪਨੀ 'ਚ ਡਿਊਟੀ 'ਤੇ ਚਲਾ ਜਾਂਦਾ ਸੀ ਤਾਂ ਪਿੱਛੇ ਸਹੁਰਾ ਬਲਵਿੰਦਰ ਸਿੰਘ ਸੰਦੀਪ ਨੂੰ ਗਾਲ੍ਹਾਂ ਕੱਢਣ ਅਤੇ ਤੰਗ-ਪਰੇਸ਼ਾਨ ਕਰਨ ਲੱਗ ਜਾਂਦਾ ਸੀ। ਮੰਗਲਵਾਰ ਨੂੰ ਵੀ ਜਦੋਂ ਸਹੁਰਾ ਬਲਵਿੰਦਰ ਸਿੰਘ ਨੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਦੀਪ ਨੇ ਤੰਗ ਆ ਕੇ ਆਪਣੀ ਢਾਈ ਸਾਲ ਦੀ ਬੇਟੀ ਨੂੰ ਕਮਰੇ ਦੇ ਬਾਹਰ ਛੱਡ ਕੇ ਕਮਰੇ 'ਚ ਪੱਖੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। 


ਮਾਂ ਦੀਆਂ ਅੱਖਾਂ 'ਚੋਂ ਨਹੀਂ ਸੁੱਕ ਰਹੇ ਹੰਝੂ 
ਸਿਵਲ ਹਸਪਤਾਲ ਕੰਪਲੈਕਸ 'ਚ ਆਪਣੀ ਸਭ ਤੋਂ ਛੋਟੀ ਬੇਟੀ ਸੰਦੀਪ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਸੰਦੀਪ ਦੀ ਮਾਂ ਬਲਵਿੰਦਰ ਕੌਰ ਦੀਆਂ ਅੱਖਾਂ 'ਚੋਂ ਹੰਝੂ ਨਹੀਂ ਸੁੱਕ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪਿਤਾ ਗਿਆਨ ਸਿੰਘ ਦੀ ਮੌਤ ਤੋਂ ਬਾਅਦ ਸੰਦੀਪ ਬਚਪਨ ਤੋਂ ਹੀ ਆਪਣੇ ਨਾਨਕੇ ਪਿੰਡ ਲੰਮਾ ਪਿੰਡ 'ਚ ਰਹਿੰਦੀ ਸੀ। ਸੰਦੀਪ ਨੇ ਸਾਨੂੰ ਕਈ ਵਾਰ ਦੱਸਿਆ ਕਿ ਉਸ ਦਾ ਸਹੁਰਾ ਅਕਸਰ ਉਸ ਦੇ ਨਾਲ ਗਲਤ ਤਰੀਕੇ ਨਾਲ ਪੇਸ਼ ਆਉਂਦਾ ਹੈ ਅਤੇ ਗਾਲ੍ਹਾਂ ਕੱਢਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਸਹੁਰੇ ਦੀ ਗਲਤ ਹਰਕਤ ਕਰਕੇ ਵਿਆਹੁਤਾ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ ਹੈ। 
ਸਹੁਰੇ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ 
ਮੇਹਟਿਆਣਾ ਥਾਣੇ 'ਚ ਤਾਇਨਾਤ ਜਾਂਚ ਅਧਿਕਾਰੀ ਸੇਵਾ ਦਾਸ ਨੇ ਦੱਸਿਆ ਕਿ ਪੁਲਸ ਮ੍ਰਿਤਕਾ ਦੇ ਪਰਿਵਾਰ ਦੀ ਸ਼ਿਕਾਇਤ 'ਦੇ ਆਧਾਰ 'ਤੇ ਦੋਸ਼ੀ ਸਹੁਰਾ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ 'ਚ ਸ਼ਿਕਾਇਤ ਦੇ ਆਧਾਰ 'ਤੇ ਬਲਵਿੰਦਰ ਸਿੰਘ ਖਿਲਾਫ ਖੁਦਕੁਸ਼ੀ ਕਰਨ ਨੂੰ ਮਜਬੂਰ ਕਰਨ ਦੀ ਧਾਰਾ 306 ਦੇ ਅਧੀਨ ਮਾਮਲਾ ਦਰਜ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਅÎਾਂ ਨੂੰ ਦੇ ਦਿੱਤੀ ਗਈ ਹੈ।

shivani attri

This news is Content Editor shivani attri