ਘਰੇਲੂ ਝਗੜੇ ਕਾਰਨ ਔਰਤ ਦੀ ਕੁੱਟਮਾਰ

01/01/2018 7:16:13 AM

ਕਪੂਰਥਲਾ, (ਗੁਰਵਿੰਦਰ ਕੌਰ)- ਘਰੇਲੂ ਝਗੜੇ ਕਾਰਨ ਇਕ ਔਰਤ ਨੂੰ ਉਸ ਦੀ ਸੱਸ ਤੇ ਮਾਸੀ ਸੱਸ ਵੱਲੋਂ ਕੁੱਟਮਾਰ ਕਰ ਕੇ ਜ਼ਖਮੀ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਕਪੂਰਥਲਾ 'ਚ ਆਪਣਾ ਇਲਾਜ ਕਰਵਾ ਰਹੀ ਕੁਲਵਿੰਦਰ ਕੌਰ (28) ਪਤਨੀ ਅਮਨਦੀਪ ਸੇਠੀ ਵਾਸੀ ਸ਼ੇਖੂਪੁਰ ਕਾਲੋਨੀ ਨੇ ਦੱਸਿਆ ਕਿ ਦੁਪਹਿਰ ਸਮੇਂ ਜਦੋਂ ਉਹ ਘਰ ਦੇ ਵਿਹੜੇ 'ਚ ਬੈਠੀ ਸੀ ਤਾਂ ਕੁੱਝ ਘਰੇਲੂ ਗੱਲ ਨੂੰ ਲੈ ਕੇ ਉਸ ਦੀ ਸੱਸ ਤੇ ਮਾਸੀ ਸੱਸ ਨੇ ਉਸ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਈ। ਇਸ ਸਬੰਧੀ ਦੂਜੇ ਪੱਖ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ।