ਪੰਚਕੂਲਾ : ਡੇਢ ਸਾਲਾ ਧੀ ਦਾ ਗਲਾ ਘੁੱਟ ਮਾਂ ਨੇ ਕੀਤੀ ਖੁਦਕੁਸ਼ੀ

03/07/2018 12:45:22 PM

ਪੰਚਕੂਲਾ (ਸੋਨੂੰ) : ਪੰਚਕੂਲਾ ਦੇ ਪਿੰਡ ਬੁਢਣਪੁਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ 'ਚ ਇਕ ਔਰਤ ਨੇ ਪਹਿਲਾਂ ਆਪਣੀ ਡੇਢ ਸਾਲਾਂ ਦੀ ਧੀ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਅਤੇ ਫਿਰ ਬਾਅਦ 'ਚ ਖੁਦ ਵੀ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਹੜਕੰਪ ਮਚ ਗਿਆ। ਸੂਚਨਾ ਮਿਲਣ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਪੁੱਜੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਆਖਰ ਇਨ੍ਹਾਂ ਦੋਹਾਂ ਮੌਤਾਂ ਪਿੱਛੇ ਕੀ ਕਾਰਨ ਹੈ। ਪੁਲਸ ਇਸ ਦਾ ਪਤਾ ਲਾਉਣ ਲਈ ਜਾਂਚ 'ਚ ਜੁੱਟ ਗਈ ਹੈ।