ਤੇਜ਼ ਹਨ੍ਹੇਰੀ ਕਾਰਨ ਛੱਤ ਤੋਂ ਡਿੱਗ ਜਾਣ ਕਾਰਨ ਇਕ ਜਨਾਨੀ ਦੀ ਮੌਤ

05/29/2020 4:16:02 PM

ਭਵਾਨੀਗੜ੍ਹ (ਕਾਂਸਲ,ਵਿਕਾਸ) : ਸਥਾਨਕ ਸ਼ਹਿਰ ਨੇੜਲੇ ਪਿੰਡ ਫੁੰਮਣਵਾਲ ਵਿਖੇ ਬੀਤੀ ਸ਼ਾਮ ਆਏ ਤੇਜ਼ ਹਨ੍ਹੇਰੀ ਝੱਖੜ ਕਾਰਨ ਛੱਤ ਤੋਂ ਡਿੱਗ ਜਾਣ ਕਾਰਨ ਇਕ ਜਨਾਨੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪੁਲਸ ਕਾਮੇ ਹਾਕਮ ਸਿੰਘ ਨੇ ਦੱਸਿਆ ਕਿ ਉਸ ਦੀ ਸਾਲੀ ਪ੍ਰਮਜੀਤ ਕੌਰ ਪਤਨੀ ਸਵ. ਬਲਵਿੰਦਰ ਸਿੰਘ ਵਾਸੀ ਫੁੰਮਣਵਾਲ ਬੀਤੀ ਸ਼ਾਮ ਆਏ ਤੇਜ਼ ਹਨ੍ਹੇਰੀ ਅਤੇ ਝੱਖੜ ਕਾਰਨ ਹਵਾ 'ਚ ਉੱਡ ਕੇ ਹੇਠਾਂ ਡਿੱਗ ਰਹੀਆਂ ਮਕਾਨ ਦੀਆਂ ਛੱਤਾਂ ਉਪਰ ਰੱਖੀਆਂ ਚਾਦਰਾਂ ਨੂੰ ਸੰਭਾਲਣ ਲਈ ਜਦੋਂ ਛੱਤ ਉਪਰ ਗਈ ਤਾਂ ਤੇਜ਼ ਹਵਾ ਨਾਲ ਉੱਡੀ ਇਕ ਚਾਦਰ ਦਾ ਧੱਕਾ ਲੱਗਣ ਕਾਰਨ ਉਹ ਛੱਤ ਤੋਂ ਹੇਠਾ ਡਿੱਗ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਜਨਾਨੀ ਆਪਣੇ ਪਿਛੇ ਦੋ ਲੜਕੀਆਂ (16 ਸਾਲ ਅਤੇ 14 ਸਾਲ) ਅਤੇ ਇਕ ਲੜਕੇ (11 ਸਾਲ) ਨੂੰ ਛੱਡ ਗਈ ਹੈ। ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ 'ਚ ਭਾਰੀ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ ► ਸੰਗਰੂਰ 'ਚ ਕਹਿਰ ਬਣ ਕੇ ਵਰ੍ਹਿਆ ਮੀਂਹ, ਸੁੱਤੇ ਪਰਿਵਾਰ 'ਤੇ ਆ ਡਿੱਗੀ ਛੱਤ

ਕਹਿਰ ਬਣ ਕੇ ਵਰ੍ਹਿਆ ਮੀਂਹ
ਸੰਗਰੂਰ ਦੇ ਧੂਰੀ ਵਿਚ ਬੀਤੀ ਰਾਤ ਪਏ ਤੇਜ਼ ਮੀਂਹ ਕਾਰਣ ਬਾਜੀਗਰ ਬਸਤੀ ਵਿਚ ਇਕ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿਚ ਇਕ ਜਨਾਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਉਸ ਦੀ ਲੱਤ ਟੁੱਟ ਗਈ ਜਦਕਿ ਪਰਿਵਾਰ ਦੇ ਕਈ ਮੈਂਬਰ ਮਲਬੇ ਹੇਠਾਂ ਦੱਬੇ ਗਏ ਜਿਸ ਤੋਂ ਬਾਅਦ ਆਂਢ-ਗੁਆਂਢ ਵਲੋਂ ਤੁਰੰਤ ਮਦਦ ਕਰਕੇ ਉਨ੍ਹਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਬੇਹੱਦ ਗਰੀਬ ਹੈ ਅਤੇ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।

Anuradha

This news is Content Editor Anuradha