ਚੂਰਾ-ਪੋਸਤ ਸਮੇਤ ਔਰਤ ਗ੍ਰਿਫਤਾਰ

02/20/2018 6:15:44 AM

ਫਗਵਾੜਾ, (ਜ.ਬ., ਰੁਪਿੰਦਰ ਕੌਰ,ਜਲੋਟਾ)- ਅਰਬਨ ਅਸਟੇਟ ਪੁਲਸ ਨੇ ਇਕ ਔਰਤ ਕ੍ਰਿਪਾਲਪੁਰ ਲਾਗਿਓਂ ਕਾਬੂ ਕਰ ਕੇ ਉਸ ਪਾਸੋਂ ਇਕ ਕਿਲੋ ਚੂਰਾ-ਪੋਸਤ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਅਰਬਨ ਅਸਟੇਟ ਐੱਸ. ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਕ੍ਰਿਪਾਲਪੁਰ ਲਾਗੇ ਨਾਕਾ ਲਾਇਆ ਹੋਇਆ ਸੀ ਅਤੇ ਇਕ ਔਰਤ ਪੈਦਲ ਆ ਰਹੀ ਸੀ, ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਕਿਲੋਂ ਚੂਰਾ-ਪੋਸਤ ਬਰਾਮਦ ਹੋਈ। ਔਰਤ ਦੀ ਪਛਾਣ ਤਰਸੇਮ ਕੌਰ ਉਰਫ਼ ਸੋਮਾ ਪਤਨੀ ਗਿਆਨ ਚੰਦ ਵਾਸੀ ਪਿੰਡ ਕ੍ਰਿਪਾਲਪੁਰ ਵਜੋਂ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।