ਸੜਕ ਹਾਦਸੇ ''ਚ ਔਰਤ ਦੀ ਮੌਤ

01/01/2018 5:23:44 PM

ਖੰਨਾ (ਸੁਨੀਲ)-ਧੁੰਦ ਕਾਰਨ ਜੌੜੇਪੁਲ ਨਹਿਰ ਪੁਲ ਕੋਲ ਵਾਪਰੇ ਇਕ ਸੜਕ ਹਾਦਸੇ 'ਚ ਔਰਤ ਦੀ ਮੌਤ ਹੋਣ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਨੌਜਵਾਨ ਜੈਮਲ ਸਿੰਘ ਉਰਫ ਹੈਪੀ (20) ਆਪਣੀ ਮਾਂ ਦਲਜੀਤ ਕੌਰ ਵਾਸੀ ਪਿੰਡ ਉੱਦਲਪੁਰ, ਥਾਣਾ ਬੱਸੀ ਪਠਾਣਾਂ ਨਾਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੀ ਰਿਸ਼ਤੇਦਾਰੀ 'ਚ ਮਿਲਣ ਲਈ ਜਾ ਰਿਹਾ ਸੀ।ਜੌੜੇਪੁਲ ਨਹਿਰ ਕੋਲ ਪਹੁੰਚਣ 'ਤੇ ਟ੍ਰੈਫਿਕ ਜਾਮ ਕਾਰਨ ਉਹ ਕਾਰ ਦੇ ਪਿੱਛੇ ਰੁਕ ਗਿਆ। ਇਸੇ ਦੌਰਾਨ ਪਿੱਛੋਂ ਆਇਆ ਇਕ ਕੈਂਟਰ ਮੋਟਰਸਾਈਕਲ ਪਿੱਛੇ ਆ ਕੇ ਰੁਕ ਗਿਆ। ਇਸਦੇ ਬਆਦ ਪਿੱਛੋਂ ਆਇਆ ਦੂਸਰਾ ਤੇਜ਼ ਰਫਤਾਰ ਟੈਂਪੂ ਅੱਗੇ ਖੜ੍ਹੇ ਕੈਂਟਰ ਨਾਲ ਟਕਰਾਅ ਗਿਆ। ਸਿੱਟੇ ਵਜੋਂ ਕੈਂਟਰ ਅੱਗੇ ਖੜ੍ਹੇ ਮੋਟਰਸਾਈਕਲ 'ਤੇ ਚੜ੍ਹ ਗਿਆ ਅਤੇ ਉਸ 'ਤੇ ਸਵਾਰ ਮਾਂ-ਪੁੱਤਰ ਕੈਂਟਰ ਥੱਲ੍ਹੇ ਆਉਣ ਕਾਰਨ ਜ਼ਖਮੀ ਹੋ ਗਏ। ਇਸ ਦੀ ਸੂਚਨਾ ਮਿਲਣ ਦੇ ਬਆਦ ਪੁਲਸ ਚੌਕੀ ਰੋਣੀ ਦੇ ਇੰਚਾਰਜ ਏ. ਐੱਸ. ਆਈ. ਬਲਦੇਵ ਰਾਜ ਪੁਲਸ ਮੁਲਾਜ਼ਮਾਂ ਨਾਲ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਇਲਾਜ ਲਈ ਹਸਪਤਾਲ ਪਹੁੰਚਾਇਆ ਪਰ ਜ਼ਖਮੀ ਹੋਈ ਦਲਜੀਤ ਕੌਰ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ।
ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਖੰਨਾ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਜੈਮਲ ਸਿੰਘ ਦੇ ਬਿਆਨ ਦਰਜ ਕਰਕੇ ਪੁਲਸ ਨੇ ਟੈਂਪੂ ਡਰਾਈਵਰ ਬਲਵੀਰ ਸਿੰਘ ਵਾਸੀ ਲੌਂਗੋਵਾਲ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।