ਨਾਟਕੀ ਢੰਗ ਨਾਲ ਔਰਤ ਕੋਲੋਂ ਸੋਨੇ ਦੇ ਗਹਿਣੇ ਲੁੱਟੇ

11/14/2018 4:13:10 PM

ਟਾਂਡਾ/ਜਾਜਾ (ਮੋਮੀ, ਪੰਡਿਤ, ਸ਼ਰਮਾ) : ਜਾਜਾ ਬਾਈਪਾਸ ਚੌਕ ਨਜ਼ਦੀਕ ਬੁੱਧਵਾਰ ਨੂੰ 3 ਨੌਸਰਬਾਜ਼ ਲੁਟੇਰਿਆਂ ਨੇ ਨਾਟਕੀ ਢੰਗ ਨਾਲ ਇਕ ਔਰਤ ਕੋਲੋਂ ਸੋਨੇ ਦੇ ਗਹਿਣੇ ਲੁੱਟ ਲਏ। ਇਸ ਸਬੰਧੀ ਲੁੱਟ-ਖੋਹ ਦਾ ਸ਼ਿਕਾਰ ਹੋਈ ਔਰਤ ਕ੍ਰਿਸ਼ਨਾ ਕੌਰ ਪਤਨੀ ਗੁਰਵਿੰਦਰਪਾਲ ਸਿੰਘ ਵਾਸੀ ਵਾਰਡ ਨੰ 1 ਟਾਂਡਾ ਨੇ ਦੱਸਿਆ ਕਿ ਬੁੱਧਵਾਰ ਕਰੀਬ ਦੁਪਹਿਰ 1 ਵਜੇ ਉਹ ਟਾਂਡਾ ਦੇ ਇਕ ਬੈਂਕ 'ਚੋਂ ਆਪਣੀ ਬੈਂਕ ਸਟੇਟਮੈਂਟ ਲੈ ਕੇ ਪੈਦਲ ਹੀ ਵਾਪਸ ਘਰ ਪਰਤ ਰਹੀ ਸੀ ਕਿ ਅਚਾਨਕ ਹੀ ਉਸ ਕੋਲ ਆਏ ਕਾਰ ਸਵਾਰ ਜਿਨ੍ਹਾਂ 'ਚ 3 ਔਰਤਾਂ ਸੀ ਤੇ ਗੱਲਾਂ 'ਚ ਪਾ ਕੇ ਕਾਰ ਅੰਦਰ ਖਿੱਚ ਲਿਆ ਤੇ ਉਸ ਦੀਆਂ 3 ਤੋਲੇ ਦੀਆਂ 2 ਵੰਗਾਂ ਲਾਹਕੇ ਫ਼ਰਾਰ ਹੋ ਗਈਆਂ। 
ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਣਪਛਾਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।