ਦਸੰਬਰ ''ਚ ਪਈ ਠੰਡ ਨੇ ਤੋੜਿਆ 48 ਸਾਲਾਂ ਦਾ ਰਿਕਾਰਡ, ਨਹੀਂ ਮਿਲੇਗੀ ਰਾਹਤ

12/27/2019 4:28:57 PM

ਲੁਧਿਆਣਾ (ਨਰਿੰਦਰ) : ਦਸੰਬਰ ਮਹੀਨੇ 'ਚ ਪੈ ਰਹੀ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਇਸ ਵਾਰ ਦਸੰਬਰ 'ਚ ਪੈ ਰਹੀ ਠੰਡ ਨੇ ਬੀਤੇ 48 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਾਹਿਰਾਂ ਮੁਤਾਬਕ 1970 ਤੱਕ ਦਾ ਉਨ੍ਹਾਂ ਕੋਲ ਡਾਟਾ ਹੈ ਅਤੇ ਕਦੇ ਵੀ ਤਾਪਮਾਨ 'ਚ ਇੰਨੀ ਗਿਰਾਵਟ ਦਰਜ ਨਹੀਂ ਕੀਤੀ ਗਈ। ਇਸ ਸਮੇਂ ਘੱਟ ਤੋਂ ਘੱਟ ਤਾਪਮਾਨ 5 ਡਿਗਰੀ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 9 ਤੋਂ 10 ਡਿਗਰੀ ਚੱਲ ਰਿਹਾ ਹੈ, ਜੋ ਇਸ ਦੌਰਾਨ 8 ਡਿਗਰੀ ਤੱਕ ਵੀ ਡਿਗ ਚੁੱਕਾ ਹੈ।

ਮੌਸਮ ਵਿਗਿਆਨੀ ਕੇ. ਕੇ. ਗਿੱਲ ਨੇ ਕਿਹਾ ਕਿ 31 ਦਸੰਬਰ ਤੱਕ ਠੰਡ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਇਸ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੌਸਮ 'ਚ ਕਣਕ ਕੁਝ ਪੀਲੀ ਪੈ ਸਕਦੀ ਹੈ, ਪਰ ਮੌਸਮ 'ਚ ਜਲਦੀ ਹੀ ਬਦਲਾਅ ਹੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਬਜ਼ੀਆਂ ਨੂੰ ਠੰਡ ਤੋਂ ਬਚਾਉਣ ਲਈ ਇਨ੍ਹਾਂ ਨੇੜੇ ਧੂੰਆਂ ਕਰਨਾ ਚਾਹੀਦਾ ਹੈ ਅਤੇ ਹਲਕੀ ਸਿੰਚਾਈ ਕਰਨੀ ਚਾਹੀਦੀ ਹੈ। ਫਿਲਹਾਲ ਠੰਡ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਅਤੇ ਲੋਕਾਂ ਨੂੰ ਖੁਦ ਦੇ ਬਚਾਅ ਲਈ ਵੱਖ-ਵੱਖ ਤਰੀਕੇ ਅਪਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

Babita

This news is Content Editor Babita