ਟ੍ਰਾਈਸਿਟੀ ''ਚ ਹੋਰ ਜ਼ਿਆਦਾ ਠੰਡੇ ਹੋਏ ਦਿਨ ਤੇ ਰਾਤਾਂ

12/25/2017 8:51:43 AM

ਚੰਡੀਗੜ੍ਹ : ਟ੍ਰਾਈਸਿਟੀ 'ਚ ਸਵੇਰੇ ਅਤੇ ਸ਼ਾਮ ਦੇ ਸਮੇਂ ਧੁੰਦ ਦਾ ਕਹਿਰ ਜਾਰੀ ਹੈ। ਹਵਾ ਚੱਲਣ ਦੇ ਨਾਲ ਠੰਡ ਵਧ ਰਹੀ ਹੈ। ਐਤਵਾਰ ਸਵੇਰੇ ਧੁੰਦ ਰਹੀ ਪਰ 11 ਵਜੇਬੱਦਲ ਛਾ ਗਏ। ਅਚਾਨਕ ਹਵਾ ਚੱਲਣ ਲੱਗੀ। ਮੌਸਮ ਵਿਭਾਗ ਮੁਤਾਬਕ ਦਸੰਬਰ ਦੇ ਆਖਰੀ ਹਫਤੇ 'ਚ ਠੰਡ ਵਧਣ ਦੇ ਆਸਾਰ ਹਨ। ਐਤਵਾਰ ਨੂੰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 7.1 ਅਤੇ ਵੱਧ ਤੋਂ ਵੱਧ ਤਾਪਮਾਨ 21.8 ਡਿਗਰੀ ਸੈਲਸੀਅਸ ਰਿਹਾ, ਜੋ ਆਮ ਤੋਂ ਇਕ ਡਿਗਰੀ ਘੱਟ ਹੈ। ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ 'ਚ ਦਿਨ ਅਤੇ ਰਾਤ ਦਾ ਤਾਪਮਾਨ ਹੋਰ ਘੱਟ ਹਵੇਗਾ। ਇਸ ਮਹੀਨੇ 'ਚ ਰਾਤ ਦੇ ਤਾਪਮਾਨ 'ਚ ਲਗਾਤਾਰ ਗਿਰਾਵਟ ਆਈ ਹੈ।