ਕੀ ਆਪਣੇ ਸਿਆਸਤ ਤੋਂ ਸੰਨਿਆਸ ਦੇ ਦਾਅਵੇ ''ਤੇ ਕਾਇਮ ਰਹਿਣਗੇ ਸਿੱਧੂ?

05/23/2019 11:33:44 PM

ਜਲੰਧਰ— ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇਹ ਬਿਆਨ ਦਿੱਤਾ ਸੀ ਕਿ ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਲੋਕ ਸਭਾ ਚੋਣਾਂ ਹਾਰ ਜਾਂਦੇ ਹਨ ਤਾਂ ਉਸ ਸਥਿਤੀ ਵਿਚ ਉਹ ਸਿਆਸਤ ਤੋਂ ਸੰਨਿਆਸ ਲੈ ਲੈਣਗੇ।

ਨਵਜੋਤ ਸਿੱਧੂ ਜਦੋਂ ਚੋਣ ਪ੍ਰਚਾਰ ਕਰਦੇ ਹੋਏ ਅਮੇਠੀ ਗਏ ਸਨ ਤਾਂ ਉਨ੍ਹਾਂ ਜੋਸ਼ ਵਿਚ ਆ ਕੇ ਇਹ ਬਿਆਨ ਦੇ ਦਿੱਤਾ ਸੀ ਕਿ ਜੇਕਰ ਸਮ੍ਰਿਤੀ ਈਰਾਨੀ ਦੇ ਮੁਕਾਬਲੇ ਰਾਹੁਲ ਲੋਕ ਸਭਾ ਚੋਣਾਂ ਹਾਰ ਜਾਂਦੇ ਹਨ ਤਾਂ ਉਸ ਸਥਿਤੀ ਵਿਚ ਉਹ ਰਾਜਨੀਤੀ ਨੂੰ ਅਲਵਿਦਾ ਕਹਿ ਦੇਣਗੇ। ਚੋਣਾਂ ਵਿਚ ਅਮੇਠੀ ਤੋਂ ਇਸ ਵਾਰ ਸਮ੍ਰਿਤੀ ਈਰਾਨੀ ਜਿੱਤ ਗਈ ਹੈ। ਇਸ ਦੇ ਬਾਅਦ ਸਿੱਧੂ ਵਲੋਂ ਅਮੇਠੀ ਵਿਚ ਦਿੱਤਾ ਗਿਆ ਬਿਆਨ ਉਨ੍ਹਾਂ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ।

ਚਾਹੇ ਕਾਂਗਰਸ ਵਲੋਂ ਸਿੱਧੂ ਦੇ ਉਕਤ ਬਿਆਨ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਾ ਵੀ ਆਵੇ ਪਰ ਫਿਰ ਵੀ ਭਾਜਪਾ ਆਉਣ ਵਾਲੇ ਦਿਨਾਂ ਵਿਚ ਸਿੱਧੂ ਦੇ ਖਿਲਾਫ ਇਸ ਬਿਆਨ ਨੂੰ ਆਪਣਾ ਹਥਿਆਰ ਬਣਾ ਸਕਦੀ ਹੈ। ਸਿੱਧੂ ਵਲੋਂ ਗਰਮਜੋਸ਼ੀ ਨਾਲ ਦਿੱਤਾ ਗਿਆਨ ਬਿਆਨ ਉਨ੍ਹਾਂ ਲਈ ਆਉਣ ਵਾਲੇ ਸਮੇਂ ਵਿਚ ਸਿਆਸੀ ਸਮੱਸਿਆਵਾਂ ਵੱਲ ਉਨ੍ਹਾਂ ਨੂੰ ਵਧਾ ਸਕਦਾ ਹੈ। ਕਾਂਗਰਸ ਵਿਚ ਵੀ ਸਿੱਧੂ ਦੇ ਵਿਰੋਧੀਆਂ ਵਲੋਂ ਇਸ ਬਿਆਨ ਨੂੰ ਗਰਮਜੋਸ਼ੀ ਨਾਲ ਉਛਾਲਿਆ ਜਾ ਰਿਹਾ ਹੈ।

Baljit Singh

This news is Content Editor Baljit Singh