ਕੀ BJP ’ਚ ਜਾਣਗੇ MP ਸੁਸ਼ੀਲ ਰਿੰਕੂ? ਜਗ ਬਾਣੀ ਨਾਲ Exclusive ਗੱਲਬਾਤ ’ਚ ਕਰ ’ਤਾ ਵੱਡਾ ਖ਼ੁਲਾਸਾ

03/19/2024 10:35:37 AM

ਪੰਜਾਬ ਡੈਸਕ– ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਇਨ੍ਹੀਂ ਦਿਨੀਂ ਕਾਫ਼ੀ ਚਰਚਾ ’ਚ ਹਨ। ਸੁਸ਼ੀਲ ਰਿੰਕੂ ਦੇ ਆਮ ਆਦਮੀ ਪਾਰਟੀ ਛੱਡ ਕੇ ਬੀ. ਜੇ. ਪੀ. ’ਚ ਜਾਣ ਦੀਆਂ ਅਫਵਾਹਾਂ ਹਨ। ਇਸ ਸਬੰਧੀ ਸੁਸ਼ੀਲ ਰਿੰਕੂ ਨਾਲ ਖ਼ਾਸ ਗੱਲਬਾਤ ਕੀਤੀ ਗਈ, ਜਿਸ ’ਚ ਸੁਸ਼ੀਲ ਰਿੰਕੂ ਦੇ ਕਾਰਜਕਾਲ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਵਾਲ-ਜਵਾਬ ਕੀਤੇ ਗਏ।

ਬੀ. ਜੇ. ਪੀ. ’ਚ ਜਾਣ ਦੀਆਂ ਅਫਵਾਹਾਂ ’ਤੇ ਸੁਸ਼ੀਲ ਰਿੰਕੂ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਵਿਰੋਧੀਆਂ ਕੋਲ ਗੱਲ ਕਰਨ ਲਈ ਕੋਈ ਮੁੱਦਾ ਨਹੀਂ ਹੈ। ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਕੇ ਉਨ੍ਹਾਂ ਦੀ ਸਾਖ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਵੀ ਗੱਲਾਂ ਹਨ, ਉਹ ਸਾਰੀਆਂ ਸਪੱਸ਼ਟ ਹਨ ਪਰ ਭਲਾ ਹੋਵੇ ਉਸ ਇਨਸਾਨ ਦਾ, ਜਿਸ ਨੇ ਚੁਗਲੀਆਂ ਛੱਡੀਆਂ। ਲੋਕਾਂ ਨੂੰ ਤਕਲੀਫ਼ ਹੈ ਕਿ ਮੈਂ ਪੰਜਾਬ ਦੀ ਆਵਾਜ਼ ਬਣਿਆ। ਇਨ੍ਹਾਂ ਅਫਵਾਹਾਂ ’ਚ ਕੋਈ ਸੱਚਾਈ ਨਹੀਂ ਹੈ। ਅਸੀਂ ਡੱਟ ਕੇ ਚੋਣਾਂ ਲੜਾਂਗੇ ਤੇ 1 ਲੱਖ ਤੋਂ ਵੱਧ ਦੀ ਲੀਡ ਹਾਸਲ ਕਰਾਂਗੇ।’’

ਇਹ ਖ਼ਬਰ ਵੀ ਪੜ੍ਹੋ : ਸ਼ੁਭਦੀਪ ਦੇ ਜਨਮ ’ਤੇ ਬੱਬੂ ਮਾਨ ਨੇ ਮੂਸੇ ਵਾਲਾ ਦੇ ਮਾਪਿਆਂ ਨੂੰ ਦਿੱਤੀਆਂ ਵਧਾਈਆਂ, ਨਵ-ਜਨਮੇ ਨੂੰ ਦਿੱਤਾ ਪਿਆਰ

ਜਦੋਂ ਸੁਸ਼ੀਲ ਰਿੰਕੂ ਕੋਲੋਂ ਉਨ੍ਹਾਂ ਦੇ ਕਾਰਜਕਾਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘‘ਕੇਂਦਰ ਦੇ ਪ੍ਰਾਜੈਕਟਾਂ ਨੂੰ ਲੰਮਾ ਸਮਾਂ ਲੱਗਦਾ ਹੈ ਤੇ ਇਨ੍ਹਾਂ ਨੂੰ ਪਾਸ ਕਰਵਾਉਣ ਦਾ ਸਾਰਾ ਪ੍ਰੋਸੈੱਸ ਲੰਮਾ ਹੁੰਦਾ ਹੈ। ਮੈਂ ਆਦਮਪੁਰ ਦੇ ਏਅਰਪੋਰਟ ਨੂੰ ਲੈ ਕੇ ਚੱਲ ਰਹੇ ਪ੍ਰਾਜੈਕਟ ਨੂੰ ਤੇਜ਼ੀ ਨਾਲ ਕਰਵਾਇਆ। ਵੰਦੇ ਭਾਰਤ ਟ੍ਰੇਨ ਦਾ ਜਲੰਧਰ ’ਚ ਸਟਾਪੇਜ ਲੈਣ ਲਈ ਰੇਲ ਮੰਤਰੀ ਨੂੰ ਕਈ ਵਾਰ ਮਿਲਿਆ। ਹਾਲਾਂਕਿ ਹੋਰ ਬਹੁਤ ਸਾਰੇ ਪ੍ਰਾਜੈਕਟ ਹਨ, ਜਿਨ੍ਹਾਂ ਨੂੰ 10 ਮਹੀਨਿਆਂ ’ਚ ਪੂਰਾ ਨਹੀਂ ਕੀਤਾ ਜਾ ਸਕਦਾ। ਮੇਰੇ ਮਨ ’ਚ ਬਹੁਤ ਸਾਰੀਆਂ ਚੀਜ਼ਾਂ ਹਨ। ਜਲੰਧਰ ਦੇ ਵੱਖ-ਵੱਖ ਹਲਕਿਆਂ ਜਿਵੇਂ ਆਦਮਪੁਰ ਤੇ ਫਿਲੌਰ ’ਚ ਰੇਲ ਕਰਾਸਿੰਗਾਂ ਤੇ ਫਾਟਕ ਹਨ, ਜਿਥੇ ਆਰ. ਓ. ਬੀ. ਬਣਨੇ ਹਨ।’’

ਰਿੰਕੂ ਨੇ ਇਹ ਵੀ ਕਿਹਾ ਕਿ 31 ਮਾਰਚ ਨੂੰ ਆਦਮਪੁਰ ਏਅਰਪੋਰਟ ’ਤੇ ਪਹਿਲੀ ਫਲਾਈਟ ਆ ਰਹੀ ਹੈ। ਨਾਲੋਂ-ਨਾਲ ਫਲਾਈਟਾਂ ਸ਼ੁਰੂ ਹੋ ਰਹੀਆਂ ਹਨ। ਸਟਾਰ ਵਨ ਕੰਪਨੀ ਫਲਾਈਟਾਂ ਸ਼ੁਰੂ ਕਰ ਰਹੀ ਹੈ। ਕਨੈਕਟੀਵਿਟੀ ਲਈ ਸੜਕਾਂ ਬਣ ਰਹੀਆਂ ਹਨ ਤੇ ਬਾਕੀ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh