ਲਵ ਮੈਰਿਜ ਕਰਾਉਣ ਵਾਲੀ ਮੁਟਿਆਰ ਨੇ ਸੁਹਾਗ ਦੇ ਖੂਨ ਨਾਲ ਰੰਗੇ ਸੀ ਹੱਥ, ਅਦਾਲਤ ''ਚ ਬਿਆਨ ਕੀਤਾ ਕਤਲ ਦਾ ਅਸਲ ਸੱਚ (ਵੀਡ

03/07/2017 5:21:11 PM

ਸੰਗਰੂਰ : ਬੀਤੇ ਦਿਨੀਂ ਆਪਣੇ ਪਤੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ 2 ਦਿਨਾਂ ਤੱਕ ਰਸੋਈ ''ਚ ਰੱਖਣ ਵਾਲੀ ਔਰਤ ਨੇ ਅਦਾਲਤ ਸਾਹਮਣੇ ਆਪਣੇ ਬਿਆਨ ਦੇ ਦਿੱਤੇ ਹਨ। ਦੋਸ਼ੀ ਔਰਤ ਨੇ ਅਦਾਲਤ ਨੂੰ ਦੱਸਿਆ ਹੈ ਕਿ ਉਸ ਨੇ ਜਾਣ-ਬੁੱਝ ਕੇ ਪਤੀ ਦਾ ਕਤਲ ਨਹੀਂ ਕੀਤਾ। ਫਿਲਹਾਲ ਅਦਾਲਤ ਨੇ ਦੋਸ਼ੀ ਔਰਤ ਨੂੰ ਇਕ ਦਿਨ ਦੇ ਪੁਲਸ ਰਿਮਾਂਡ ''ਤੇ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਕ ਅਜੀਤ ਨਗਰ ''ਚ ਕਿਰਾਏ ''ਤੇ ਰਹਿਣ ਵਾਲੇ ਨਵਦੀਪ ਸਿੰਘ ਨਾਂ ਦੇ ਵਿਅਕਤੀ ਦੀ ਲਾਸ਼ ਉਸ ਦੀ ਰਸੋਈ ''ਚੋਂ ਬਰਾਮਦ ਕੀਤੀ ਗਈ ਸੀ। ਦੋਸ਼ ਸੀ ਕਿ ਨਵਦੀਪ ਦੀ ਪਤਨੀ ਨੇ ਉਸ ਦੀ ਛਾਤੀ ''ਚ ਸੂਆ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਲਾਸ਼ ਨੂੰ ਰਸੋਈ ''ਚ ਲੁਕੋ ਲਿਆ ਸੀ ਪਰ ਜਦੋਂ ਗੁਆਂਢੀਆਂ ਨੂੰ ਲਾਸ਼ ਦੀ ਬਦਬੂ ਆਉਣ ਲੱਗੀ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਨਵਦੀਪ ਦੇ ਘਰ ਛਾਪਾ ਮਾਰ ਕੇ ਉਸ ਦੀ ਲਾਸ਼ ਨੂੰ ਬਰਾਮਦ ਕਰ ਲਿਆ ਅਤੇ ਬਾਅਦ ''ਚ ਉਸ ਦੀ ਪਤਨੀ ਕੁਲਦੀਪ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ। ਕੁਲਦੀਪ ਨੂੰ ਪੁਲਸ ਵਲੋਂ ਸੋਮਵਾਰ ਨੂੰ ਅਦਾਲਤ ''ਚ ਪੇਸ਼ ਕੀਤਾ ਗਿਆ। ਕੁਲਦੀਪ ਨੇ ਅਦਾਲਤ ''ਚ ਕਬੂਲ ਕੀਤਾ ਅਤੇ ਨਵਦੀਪ ਸਿੰਘ ਨਾਲ ਉਸ ਦਾ ਕੁਝ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਪਰ ਹੌਲੀ-ਹੌਲੀ ਸ਼ੱਕ ਦੇ ਦੋਹਾਂ ਦੇ ਰਿਸ਼ਤੇ ''ਚ ਦਰਾਰ ਆਉਣੀ ਸ਼ੁਰੂ ਹੋ ਗਈ। ਕੁਲਦੀਪ ਨੇ ਦੱਸਿਆ ਕਿ ਉਸ ਦੇ ਪਤੀ ਦੇ ਆਪਣੀ ਭਰਜਾਈ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਸ ਦਾ ਪਤੀ ਉਸ ਨਾਲ ਝਗੜਾ ਕਰਦਾ ਰਹਿੰਦਾ ਸੀ। ਇਸੇ ਤਰ੍ਹਾਂ ਕਤਲ ਵਾਲੀ ਰਾਤ ਵੀ ਨਵਦੀਪ ਉਸ ਨਾਲ ਝਗੜਾ ਕਰ ਰਿਹਾ ਸੀ। ਇਸ ਦੌਰਾਨ ਨਵਦੀਪ ਨੇ ਕੁਲਦੀਪ ਦੇ ਮਾਰਨ ਲਈ ਨੁਕੀਲਾ ਸੂਆ ਚੁੱਕਿਆ ਪਰ ਗਲਤੀ ਨਾਲ ਸੂਆ ਉਸ ਦੇ ਖੁਦ ਦੇ ਲੱਗ ਗਿਆ, ਜਿਸ ਕਾਰਨ ਨਵਦੀਪ ਦੀ ਮੌਕੇ ''ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਕੁਲਦੀਪ ਬੁਰੀ ਤਰ੍ਹਾਂ ਡਰ ਗਈ ਅਤੇ ਪਤੀ ਦੀ ਲਾਸ਼ ਨੂੰ ਰਸੋਈ ''ਚ ਹੀ ਲੁਕੋ ਲਿਆ। ਫਿਲਹਾਲ ਦੋਸ਼ੀ ਕੁਲਦੀਪ ਕੌਰ ਪੁਲਸ ਦੇ ਸ਼ਿਕੰਜੇ ''ਚ ਆ ਚੁੱਕੀ ਹੈ ਅਤੇ ਪੁਲਸ ਕਤਲ ਨਾਲ ਜੁੜੇ ਰਾਜ਼ ਜਾਣਨ ਲਈ ਲਗਾਤਾਰ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ। 

Babita Marhas

This news is News Editor Babita Marhas