ਹਵਸ ''ਚ ਅੰਨ੍ਹੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਪਤੀ ਦਾ ਕਤਲ, ਫਰਾਰ ਹੁੰਦੇ ਸਮੇਂ ਚੜ੍ਹੇ ਪੁਲਸ ਅੜਿੱਕੇ

03/19/2024 4:32:39 AM

ਲੁਧਿਆਣਾ (ਰਾਜ)- ਹਵਸ ਵਿੱਚ ਅੰਨ੍ਹੀ ਹੋ ਕੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਨ ਵਾਲੀ ਮੁਲਜ਼ਮ ਔਰਤ ਹਰਵਿੰਦਰ ਕੌਰ ਉਰਫ ਮਨੀ ਅਤੇ ਉਸ ਦੇ ਪ੍ਰੇਮੀ ਆਸ਼ਿਕ ਸਾਜਿਦ ਆਲਮ ਨੂੰ ਥਾਣਾ ਡੇਹਲੋਂ ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਵਾਰਦਾਤ ਵਿੱਚ ਵਰਤਿਆ ਹਥਿਆਰ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲਿਆ ਹੈ। ਮੁਲਜ਼ਮਾਂ ਤੋਂ ਪੁੱਛਗਿਛ ਕਰਕੇ ਉਨ੍ਹਾਂ ਦੇ ਬਾਕੀ ਸਾਥੀਆਂ ਸਬੰਧੀ ਪੁੱਛਗਿਛ ਕੀਤੀ ਜਾ ਰਹੀ ਹੈ।

ਥਾਣਾ ਡੇਹਲੋਂ ਦੇ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ 15 ਸਾਲ ਪਹਿਲਾਂ ਮ੍ਰਿਤਕ ਹਰਜੀਤ ਸਿੰਘ ਦਾ ਵਿਆਹ ਬਲਵਿੰਦਰ ਕੌਰ ਦੇ ਨਾਲ ਹੋਇਆ ਸੀ। ਮੁਲਜ਼ਮ ਪ੍ਰੇਮੀ ਸਾਜਿਦ ਆਲਮ ਬੰਗਾਲ ਦਾ ਰਹਿਣ ਵਾਲਾ ਸੀ ਜੋ ਕਿ ਹਰਜੀਤ ਸਿੰਘ ਦਾ ਦੋਸਤ ਸੀ ਅਤੇ ਉਸ ਦੇ ਨਾਲ ਇੱਟਾਂ ਦੇ ਭੱਠੇ ‘ਤੇ ਹੀ ਕੰਮ ਕਰਦਾ ਸੀ। ਇਸ ਤੋਂ ਬਾਅਦ ਹਰਜੀਤ ਸਿੰਘ ਨੇ ਸਾਜਿਦ ਆਲਮ ਨੂੰ ਆਪਣੇ ਘਰ ਰਹਿਣ ਲਈ ਜਗ੍ਹਾ ਦੇ ਦਿੱਤੀ ਸੀ। 

ਇਹ ਵੀ ਪੜ੍ਹੋ- ਰਾਘਵ ਚੱਢਾ 'ਤੇ ਟਵੀਟ ਤੋਂ ਬਾਅਦ CM ਮਾਨ ਨੇ ਘੇਰੇ ਸੁਨੀਲ ਜਾਖੜ, ਕਿਹਾ: ਆਪਣੀ ਪਾਰਟੀ ਦੀ ਫ਼ਿਕਰ ਕਰੋ...

ਇਸ ਦੌਰਾਨ ਬਲਵਿੰਦਰ ਕੌਰ ਅਤੇ ਸਾਜਿਦ ਆਲਮ ਦਰਮਿਆਨ ਨਾਜਾਇਜ਼ ਸੰਬੰਧ ਬਣ ਗਏ ਸਨ ਜਿਸ ਸੰਬਧੀ ਹਰਜੀਤ ਨੂੰ ਪਤਾ ਲਗ ਚੁੱਕਾ ਸੀ ਜਿਸ ਕਾਰਨ ਦੋਵਾਂ ਦੀ ਦੋਸਤੀ ਵਿੱਚ ਦਰਾੜ ਪੈ ਗਈ ਅਤੇ ਹਰਜੀਤ ਸਿੰਘ ਅਤੇ ਉਸ ਦੀ ਪਤਨੀ ਹਰਵਿੰਦਰ ਕੌਰ ਦਰਮਿਆਨ ਝਗੜੇ ਹੋਣ ਲੱਗੇ। ਇਸ ਤੋਂ ਬਾਅਦ ਹਰਵਿੰਦਰ ਕੌਰ ਅਤੇ ਸਾਜਿਦ ਆਲਮ ਨੇ ਹਰਜੀਤ ਨੂੰ ਰਸਤੇ ’ਚੋਂ ਹਟਾਉਣ ਦਾ ਪਲਾਨ ਬਣਾਇਆ।

ਦੋਵਾਂ ਨੇ ਆਪਣੇ ਦੋ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਹਰਜੀਤ ਸਿੰਘ ’ਤੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਫਿਰ ਮੁਲਜ਼ਮਾਂ ਨੇ ਲਾਸ਼ ਨੂੰ ਨੀਲੋਂ ਕਲਾਂ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਪਿੰਡ ਖਾਨਪੁਰ ਨਹਿਰ ਕੰਢੇ ਖੁਰਦ ਬੁਰਦ ਕਰਨ ਲਈ ਸੁੱਟ ਦਿੱਤਾ ਸੀ। ਪੁਲਸ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮ ਬੰਗਲ ਭੱਜਣ ਦੀ ਤਾਕ ਵਿੱਚ ਸਨ ਜਿਨ੍ਹਾਂ ਨੂੰ ਇਲਾਕੇ ਤੋਂ ਹੀ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਕਾਰਵਾਈ, 24 ਘੰਟਿਆਂ 'ਚ ਹੀ ਮਾਰ ਸੁੱਟਿਆ ਸ਼ਹੀਦ ਮੁਲਾਜ਼ਮ ਅੰਮ੍ਰਿਤਪਾਲ ਦਾ ਕਾਤਲ (ਵੀਡੀਓ)

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Harpreet SIngh

This news is Content Editor Harpreet SIngh