ਚੰਡੀਗੜ੍ਹ ''ਚ ਇਸ ਸਾਲ ਹੋਈ ਘੱਟ ਬਾਰਸ਼, ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ

08/18/2018 11:56:52 AM

ਚੰਡੀਗੜ੍ਹ (ਮਨਮੋਹਨ) : ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਤਾਬਕ ਇਸ ਸਾਲ ਬਾਰਸ਼ ਵਧੀਆ ਹੋਈ ਹੈ ਪਰ ਇਹ ਬਾਰਸ਼ ਚੰਡੀਗੜ੍ਹ 'ਚ ਪਿਛਲੇ ਸਾਲ ਨਾਲੋਂ ਘੱਟ ਹੋਈ ਹੈ, ਜਦੋਂ ਉੱਤਰੀ ਭਾਰਤ 'ਚ ਜ਼ਿਆਦਾ ਬਾਰਸ਼ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਲਈ ਇਹ ਬਾਰਸ਼ ਸਹੀ ਹੈ।
ਉਨ੍ਹਾਂ ਨੇ 839 ਐੱਮ. ਐੱਮ. ਬਾਰਸ਼ ਜੂਨ ਤੋਂ ਸਤੰਬਰ 'ਚ ਹੋਣ ਦਾ ਅੰਦਾਜ਼ਾ ਜ਼ਾਹਰ ਕੀਤਾ ਹੈ ਅਤੇ ਹੁਣ ਤੱਕ ਸ਼ਹਿਰ 'ਚ 590 ਐੱਮ. ਐੱਮ. ਬਾਰਸ਼ ਦਰਜ ਕੀਤੀ ਜਾ ਚੁੱਕੀ ਹੈ। 
ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ 'ਚ ਬੀਤੇ ਦਿਨ ਜ਼ਿਆਦਾ ਗਰਮੀ ਤੇ ਹੁੰਮਸ ਸੀ, ਜਿਸ ਕਾਰਨ ਮੌਸਮ 'ਚ ਬਦਲਾਅ ਆਇਆ ਤੇ ਬੱਦਲ ਗਰਜੇ, ਜਿਸ ਕਾਰਨ ਰਿਮ-ਝਿਮ ਬਾਰਸ਼ ਹੋਈ। ਸੁਰਿੰਦਰ ਪਾਲ ਨੇ ਦੱਸਿਆ ਕਿ ਅਗਲੇ 2 ਦਿਨਾਂ 'ਚ ਵੀ ਮੌਸਮ ਅਜਿਹਾ ਬਣੇ ਰਹਿਣ ਦੀ ਉਮੀਦ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਹੋਈ ਬਾਰਸ਼ ਆਮ ਹੈ ਤੇ ਕਿਸਾਨਾਂ ਲਈ ਵੀ ਇਹ ਬਾਰਸ਼ ਕਾਫੀ ਫਾਇਦੇਮੰਦ ਰਹੇਗੀ।