ਤਾਲਾਬੰਦੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਕਣਕ ਦੀ ਖਰੀਦ ਲਗਭਗ ਸਿਰੇ ਚੜ੍ਹੀ

05/27/2020 9:45:46 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੋਵਿਡ-19 ਦੇ ਫੈਲਣ ਅਤੇ ਦੇਸ਼ ਭਰ ਵਿੱਚ ਹੋਈ ਤਾਲਾਬੰਦੀ ਕਾਰਨ ਪੈਦਾ ਹੋਈਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਸਰਕਾਰੀ ਏਜੰਸੀਆਂ ਦੁਆਰਾ ਕਣਕ ਦੀ ਖਰੀਦ ਲਗਭਗ 341.56 ਲੱਖ ਮੀਟ੍ਰਿਕ ਟਨ ਤੋਂ ਵੱਧ ਹੋ ਗਈ ਹੈ। ਕਣਕ ਦੀ ਕਟਾਈ ਆਮ ਤੌਰ 'ਤੇ ਮਾਰਚ ਦੇ ਅੰਤ ਤੱਕ ਸ਼ੁਰੂ ਹੁੰਦੀ ਹੈ ਅਤੇ ਖਰੀਦ ਹਰ ਸਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦੀ ਹੈ। ਬਹੁਤੇ ਖਰੀਦ ਰਾਜਾਂ ਵਿੱਚ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋ ਗਈ। ਹਰਿਆਣਾ ਨੇ 20 ਅਪ੍ਰੈਲ ਨੂੰ ਥੋੜ੍ਹੀ ਦੇਰ ਨਾਲ ਸ਼ੁਰੂਆਤ ਕੀਤੀ। 

ਪੜ੍ਹੋ ਇਹ ਵੀ - ‘ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ’, ਦੇਖੋ ਤਸਵੀਰਾਂ

ਖਰੀਦ ਨੂੰ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਅਕਤੀਗਤ ਖਰੀਦ ਕੇਂਦਰਾਂ ’ਤੇ ਕਿਸਾਨਾਂ ਦੀ ਆਮਦ ਨੂੰ ਘੱਟ ਕਰਨ ਲਈ ਖਰੀਦ ਕੇਂਦਰਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਕੀਤਾ ਗਿਆ ਸੀ। ਇਸ ਦੌਰਾਨ ਨਵੇਂ ਸੈਂਟਰ ਸਥਾਪਿਤ ਕੀਤੇ ਗਏ ਹਨ ਅਤੇ ਪੰਜਾਬ ਵਰਗੇ ਵੱਡੇ ਖਰੀਦ ਰਾਜਾਂ ਵਿੱਚ ਇਹ ਗਿਣਤੀ 1836 ਤੋਂ 3681, ਹਰਿਆਣਾ ਵਿੱਚ 599 ਤੋਂ1800 ਅਤੇ ਮੱਧ ਪ੍ਰਦੇਸ਼ ਵਿੱਚ 3545 ਤੋਂ 4494 ਹੋ ਗਈ। ਵਾਇਰਸ ਦੇ ਫੈਲਣ ਦੇ ਖਤਰੇ ਤੋਂ ਇਲਾਵਾ ਕਣਕ ਦੀ ਖਰੀਦ ਵਿੱਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਸਾਰੀਆਂ ਜੂਟ ਮਿੱਲਾਂ ਬੰਦ ਹੋ ਗਈਆਂ ਸਨ।

ਪੜ੍ਹੋ ਇਹ ਵੀ -  ‘ਮੇਰੇ ਪਿੰਡ ਦੇ ਲੋਕ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ

ਖਰੀਦ ਕੀਤੀ ਕਣਕ ਦੀ ਭਰਾਈ ਲਈ ਵਰਤੇ ਜਾਂਦੇ ਜੂਟ ਦੇ ਬੈਗਾਂ ਦਾ ਉਤਪਾਦਨ ਰੁਕ ਗਿਆ, ਜਿਸ ਨਾਲ ਵੱਡਾ ਸੰਕਟ ਪੈਦਾ ਹੋਇਆ। ਸਾਰੇ ਪ੍ਰਮੁੱਖ ਉਤਪਾਦਕ ਰਾਜਾਂ ਵਿੱਚ ਬੇਮੌਸਮੀ ਮੀਂਹ ਪਕਣਕ ਦੀ ਵਾਢੀ ਅਤੇ ਮੰਡੀਕਰਨ ਵਿੱਚ ਵਿਘਨ ਦਾ ਇੱਕ ਵੱਡਾ ਕਾਰਨ ਰਿਹਾ। ਇਸ ਨਾਲ ਬਹੁਤੇ ਕਿਸਾਨਾਂ ਦੀ ਕਣਕ ਖੇਤਾਂ ਅਤੇ ਮੰਡੀਆਂ ਵਿੱਚ ਰੁਲੀ ਨਾਲੇ ਨਮੀਂ ਹੋਣ ਕਰਕੇ ਕਣਕ ਦਾ ਘੱਟ ਮੁੱਲ ਮਿਲਿਆ। 

ਪੜ੍ਹੋ ਇਹ ਵੀ -  WHO ਦੀ ਚੇਤਾਵਨੀ : ਕੋਰੋਨਾ ਮਹਾਮਾਰੀ ਤੋਂ ਉੱਭਰ ਰਹੇ ਦੇਸ਼ਾਂ 'ਚ ਮੁੜ ਆ ਸਕਦਾ ਹੈ ਵਾਇਰਸ (ਵੀਡੀਓ)

ਇਸ ਸਾਲ ਦੇ ਕਣਕ ਮੰਡੀਕਰਨ ਸਬੰਧੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਕੋਰੋਨਾ ਮਹਾਮਾਰੀ ਦੇ ਨਾਲ-ਨਾਲ ਲਗਾਤਾਰ ਪੈਂਦੇ ਮੀਂਹ ਨੇ ਮੁਸ਼ਕਲਾਂ ਵਿੱਚ ਬਹੁਤ ਵਾਧਾ ਕੀਤਾ। ਘਰਾਂ ਵਿੱਚ ਕਣਕ ਭੰਡਾਰਨ ਕਰਨ ਦੀ ਸਮੱਸਿਆ ਪੈਦਾ ਹੋਈ। ਪਾਸ ਸਿਸਟਮ ਕਾਰਗਰ ਸਿੱਧ ਨਹੀਂ ਹੋਇਆ ਅਤੇ ਮੰਡੀਆਂ ਵਿੱਚ ਕਣਕ ਦੀਆਂ ਢੇਰੀਆਂ ਲਈ ਬਣਾਏ ਖਾਨੇ ਮਜ਼ਾਕ ਬਣ ਕੇ ਰਹਿ ਗਏ ।

ਪੜ੍ਹੋ ਇਹ ਵੀ -  ਪਿੱਤੇ ਦੀ ਪੱਥਰੀ ਤੋਂ ਪਰੇਸ਼ਾਨ ਲੋਕ ਪੀਣ ‘ਸੇਬ ਦਾ ਜੂਸ’, ਅੱਖਾਂ ਦੀ ਰੋਸ਼ਨੀ ਵਧਾਉਣ 'ਚ ਵੀ ਕਰੇ ਮਦਦ 

rajwinder kaur

This news is Content Editor rajwinder kaur