''ਘਰੋਂ ਭੱਜੇ ਪ੍ਰੇਮੀ ਜੋੜਿਆਂ ਦੇ ਹੁਣ ਕਤਲਾਂ ਦੀ ਬਜਾਏ ਹੋਣਗੇ ਵਿਆਹ''

05/09/2019 3:41:51 PM

ਗੁਰਦਾਸਪੁਰ (ਵਿਨੋਦ) : ਬੇਸ਼ੱਕ ਪਾਕਿਸਤਾਨ ਦੇ ਘਰ ਤੋਂ ਭੱਜ ਕੇ ਵਿਆਹ ਕਰਨ ਵਾਲੇ ਲੜਕੇ-ਲੜਕੀਆਂ ਨੂੰ ਕਾਰੋ ਕਾਰੀ ਐਲਾਨ ਕਰ ਕੇ ਜਿਗਰਾ ਵੱਲੋਂ ਕਤਲ ਕੀਤੇ ਜਾਣ ਦਾ ਪ੍ਰਚਲਨ ਜ਼ੋਰਾਂ 'ਤੇ ਹੈ ਪਰ ਪਾਕਿਸਤਾਨ ਦੇ ਜ਼ਿਲਾ ਸੰਘਰ ਅਧੀਨ ਪਿੰਡ ਸ਼ਿੰਜ਼ੋਰੋ ਦੀ ਪੰਚਾਇਤ ਨੇ ਇਸ ਮਸਲੇ ਸਬੰਧੀ ਨੌਜਵਾਨ ਲੜਕੇ ਲੜਕੀਆਂ ਦੀ ਹੱਤਿਆ ਕਰਨ ਦੀ ਬਜਾਏ ਉਨ੍ਹਾਂ ਦਾ ਵਿਆਹ ਕਰਵਾਉਣ ਦਾ ਫੈਸਲਾ 7 ਪ੍ਰੇਮੀਆਂ ਦੇ ਵਿਆਹ ਕਰਵਾ ਕੇ ਪਾਕਿਸਤਾਨ 'ਚ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ ਹੈ। ਉਦਾਰਵਾਦੀ ਇਸ ਨੂੰ ਇਕ ਚੰਗਾ ਕਦਮ ਦੱਸ ਰਹੇ ਹਨ, ਜਦਕਿ ਕੱਟੜਵਾਦੀ ਇਸ ਨੂੰ ਇਸਲਾਮ ਦੇ ਵਿਰੁੱਧ ਦੱਸ ਕੇ ਉਕਤ ਪੰਚਾਇਤ ਦੇ ਵਿਰੁੱਧ ਕਾਰਵਾਈ ਕਰਨ ਦੀਆਂ ਗੱਲਾਂ ਕਰ ਰਹੇ ਹਨ।

ਸੀਮਾਪਾਰ ਸੂਤਰਾਂ ਅਨੁਸਾਰ ਪਿੰਡ ਸ਼ਿੰਜ਼ੋਰੋ 'ਚ ਵੱਡੀ ਗਿਣਤੀ 'ਚ ਲੜਕੇ, ਲੜਕੀਆਂ ਘਰਾਂ ਤੋਂ ਭੱਜ ਚੁੱਕੇ ਸਨ। ਪਹਿਲਾਂ ਕੁਝ ਕੇਸਾਂ 'ਚ ਤਾਂ ਪੰਚਾਇਤ ਨੇ ਇਕ ਦੋ ਲੜਕੇ, ਲੜਕੀਆਂ ਨੂੰ ਕਾਰੋ ਕਾਰੀ ਐਲਾਨ ਕਰ ਕੇ ਉਨ੍ਹਾਂ ਦੀ ਹੱਤਿਆ ਕਰਨ ਦਾ ਫਤਵਾ ਸੁਣਾ ਦਿੱਤਾ ਪਰ ਬਾਅਦ 'ਚ ਪੰਚਾਇਤ ਨੇ ਫਿਰ ਮੀਟਿੰਗ ਕਰ ਕੇ ਇਸ ਤਰ੍ਹਾਂ ਨਾਲ ਬੱਚਿਆਂ ਦੀ ਹੱਤਿਆ ਕਰਨ ਦੀ ਬਜਾਏ ਜੋ ਪ੍ਰੇਮੀ ਤੇ ਪ੍ਰੇਮਿਕਾਵਾਂ ਵਿਆਹ ਯੋਗ ਹੋ ਚੁੱਕੇ ਹਨ, ਉਨ੍ਹਾਂ ਦਾ ਵਿਆਹ ਕਰਨ ਦੀ ਸਹਿਮਤੀ ਦੇ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਤਰ੍ਹਾਂ ਆਪਸੀ ਦੁਸ਼ਮਣੀ ਪੈਦਾ ਕਰਨ ਦੀ ਬਜਾਏ ਭਾਈਚਾਰੇ ਨੂੰ ਬੜਾਵਾ ਦੇਣ ਲਈ ਇਨ੍ਹਾਂ ਦਾ ਵਿਆਹ ਕਰਨ ਦਾ ਹੁਕਮ ਦਿੱਤਾ। ਇਸ ਫੈਸਲੇ ਨਾਲ 7 ਪ੍ਰੇਮੀ, ਪ੍ਰੇਮਿਕਾਵਾਂ ਵਾਪਸ ਪਿੰਡ ਆ ਗਈਆਂ ਤੇ ਇਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਤਿੰਨ ਕੇਸਾਂ 'ਚ ਘਰ ਤੋਂ ਭਜਾਉਣ ਵਾਲਿਆਂ 'ਚ ਲੜਕੀਆਂ ਨਾਬਾਲਿਗ ਹਨ, ਜਿਨ੍ਹਾਂ ਨੂੰ ਵਿਆਹ ਕਰਨ ਦੀ ਇਜਾਜ਼ਤ ਪੰਚਾਇਤ ਨੇ ਨਹੀਂ ਦਿੱਤੀ ਤੇ ਵਿਆਹ ਯੋਗ ਉਮਰ ਹੋਣ ਤੱਕ ਇੰਤਜ਼ਾਰ ਕਰਨ ਨੂੰ ਕਿਹਾ ਗਿਆ।

Anuradha

This news is Content Editor Anuradha